Wednesday, April 8, 2026

ਜਲ੍ਹਿਆਵਾਲਾ ਬਾਗ ਸਾਡੀ ਏਕਤਾ ਦਾ ਪ੍ਰਤੀਕ – ਪ੍ਰੋ. ਜਗਮੋਹਨ ਸਿੰਘ

ਜਲ੍ਹਿਆਵਾਲਾ ਬਾਗ ਸੰਘਰਸ਼ ਕਮੇਟੀ ਵਲੋਂ ਸੈਮੀਨਾਰ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਲ੍ਹਿਆਵਾਲਾ ਬਾਗ ਵਿੱਚ ਕੇਂਦਰੀ ਸਰਕਾਰ ਵਲੋਂ ਕੀਤੀ ਗਈ ਤਬਦੀਲੀ ਅਸਲ ਵਿੱਚ ਬਾਗ ਦੀ ਰੂਹ ਖ਼ਤਮ ਕਰਨ ਲਈ ਕੀਤੀ ਗਈ ਹੈ।ਜਿਸ ਨੂੰ ਲੋਕਾਂ ਦੀ ਆਪਸੀ ਏਕਤਾ ਨਾਲ ਮੁੜ ਬਹਾਲ ਕੀਤਾ ਜਾ ਸਕਦਾ ਹੈ।ਕਿਉਂਕਿ ਸਾਮਰਾਜੀ ਤਾਕਤਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਲੋਕਾਂ ਦੀ ਆਪਸੀ ਸਾਂਝ ਹੀ ਹੁੰਦੀ ਹੈ।ਜਿਸ ਨੂੰ ਤੋੜਨ ਲਈ ਉਹ ਹਮੇਸ਼ਾਂ ਤਾਂਘ ਵਿੱਚ ਰਹਿੰਦੀ ਹੈ।
                       ਇਹ ਵਿਚਾਰ ਅੱਜ ਇਥੇ ਜਲ੍ਹਿਆਵਾਲਾ ਬਾਗ ਸੰਘਰਸ਼ ਕਮੇਟੀ ਵਲੋਂ ਕਰਵਾਏ ਗਏ ਇਕ ਸੈਮੀਨਾਰ ਵਿੱਚ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਲੋਕ ਇਕੱਠੇ ਹੋ ਕੇ ਸ਼ਹੀਦਾਂ ਦੀ ਇਸ ਧਰਤੀ ਦਾ ਮਾਣ ਸਤਿਕਾਰ ਪੈਦਾ ਕਰਨ ਅਤੇ ਇਸ ਦੀ ਇਤਿਹਾਸਕ ਸੰਵੇਦਨਾ ਨੂੰ ਮਰਨ ਨਾ ਦੇਣ। ਉਨ੍ਹਾਂ ਸ਼ਹੀਦ ਭਗਤ ਸਿੰਘ, ਸ੍ਰ. ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਦੀ ਜੀਵਨੀ ਵਿਚੋਂ ਇਤਿਹਾਸਕ ਹਵਾਲੇ ਦੇ ਕੇ ਕਿਹਾ ਕਿ ਜਲ੍ਹਿਆਵਾਲਾ ਬਾਗ ਸਾਡੀ ਏਕਤਾ ਦਾ ਪ੍ਰਤੀਕ ਹੈ।ਇਸ ਲਈ ਲੋਕਾਂ ਨੂੰ ਜਾਤ ਪਾਤ ਨਸਲ ਭੇਦ ਸਭ ਤੋਂ ਉਪਰ ਉਠ ਕੇ ਦੇਸ਼ ਦੀਆਂ ਅਜਿਹੀਆਂ ਇਤਿਹਾਸਕ ਕੁਰਬਾਨੀਆਂ ਭਰੀਆਂ ਥਾਵਾਂ ਦੀ ਰਾਖੀ ਕਰਨੀ ਚਾਹੀਦੀ ਹੈ।
                  ਵਿਚਾਰ ਪੇਸ਼ ਕਰਦਿਆਂ ਕਾ. ਵਿਜੇ ਮਿਸ਼ਰਾ ਨੇ ਕਿਹਾ ਕਿ ਡਾ. ਸੈਫੂਦੀਨ ਕਿਚਲੂ ਤੇ ਡਾ. ਸਤਿਆਪਾਲ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਲੋਕਾਂ ਨੇ ਲਾਮਿਸਾਲ ਸਾਂਝ ਦਾ ਪ੍ਰਗਟਾਵਾ ਕੀਤਾ ਸੀ ਤੇ ਜਲ੍ਹਿਆਂਵਾਲਾ ਬਾਗ ਸਾਡੇ ਸਾਂਝੇ ਖ਼ੂਨ ਦੀ ਸਾਂਝੀ ਵਿਰਾਸਤ ਹੈ।
                    ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜਲ੍ਹਿਆਵਾਲਾ ਬਾਗ ਅੰਦਰ ਕੀਤੇ ਬਦਲਾਅ ਇਕ ਗਲਤੀ ਨਹੀਂ ਸਗੋਂ ਇਕ ਸੋਚੀ ਸਮਝੀ ਸਾਜਿਸ਼ ਹੈ।ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਜਦੋਂ ਦੁਨੀਆਂ ਵਿੱਚ ਵੱਡੇ ਵੱਡੇ ਹਾਦਸਿਆਂ ਦੀ ਥਾਂ ਨੂੰ ਜਿਉਂ ਤਿਉਂ ਰੱਖਿਆ ਜਾ ਰਿਹਾ ਹੈ।ਫਿਰ ਜਲ੍ਹਿਆਵਾਲੇ ਬਾਗ ਦੀ ਇਤਿਹਾਸਕ ਮੱਹਤਤਾ ਨਾਲ ਛੇੜ ਛਾੜ ਕਿਉਂ ਕੀਤੀ ਗਈ।ਇਸ ਦੇ ਇਕ ਤੋਂ ਦੋ ਰਸਤੇ ਕਿਉਂ ਕੀਤੇ ਗਏ ਹਨ।
                    ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਪਰਮਜੀਤ ਸਿੰਘ ਚਾਟੀਵਿੰਡ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹੁਸ਼ਿਆਰ ਸਿੰਘ ਝੰਡੇਰ, ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਦੇ ਆਗੂ ਗੁਰਪ੍ਰੀਤ ਸਿੰਘ ਕਲਕੱਤਾ, ਬਹੁਜ਼ਨ ਸਮਾਜ ਪਾਰਟੀ ਦੇ ਆਗੂ ਤਰਸੇਮ ਸਿੰਘ ਭੋਲਾ, ਸੀ.ਪੀ.ਆਈ ਆਗੂ ਅਮਰਜੀਤ ਸਿੰਘ ਆਸਲ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਆਗੂ ਹਰਜੀਤ ਸਿੰਘ ਝੀਤਾ, ਡਾ. ਇਕਬਾਲ ਕੌਰ, ਨਿਰਮਲ ਅਰਪਣ, ਲੋਕ ਇਨਸਾਫ਼ ਪਾਰਟੀ ਸਰਬਜੀਤ ਸਿੰਘ ਹੈਰੀ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਲ੍ਹਿਆਵਾਲਾ ਬਾਗ ਦੀ ਹੋਂਦ ਬਚਾਉਣ ਲਈ ਹਰ ਸਹਿਯੋਗ ਦਾ ਵਾਅਦਾ ਕੀਤਾ।
               ਜੀ ਆਇਆ ਨੂੰ ਕਮੇਟੀ ਦੇ ਪ੍ਰਧਾਨ ਇੰਜੀ. ਜਸਵੰਤ ਸਿੰਘ ਰੰਧਾਵਾ ਨੇ ਕਿਹਾ ਅਤੇ ਅੱਜ ਦਾ ਏਜੰਡਾ ਰਮੇਸ਼ ਯਾਦਵ ਨੇ ਸਪਸ਼ਟ ਕੀਤਾ।ਮੰਚ ਸੰਚਾਲਨ ਭੁੁਪਿੰਦਰ ਸਿੰਘ ਸੰਧੂ ਨੇ ਕੀਤਾ ਅਤੇ ਸਭ ਦਾ ਧੰਨਵਾਦ ਡਾ. ਰੁਪਿੰਦਰ ਕੌਰ ਨੇ ਕੀਤਾ। ਇਸ ਮੌਕੇ ਹਾਜ਼ਰੀਨ ਵਿੱਚ ਕਮਲ ਗਿੱਲ, ਸੁਖਦੇਵ ਰਾਜ ਕਾਲੀਆ, ਹਰਜੀਤ ਸਰਕਾਰੀਆ, ਇੰਦਰਾ ਵਿਰਕ, ਰਵੀ ਗਿੱਲ, ਪ੍ਰੋ. ਮਧੂ, ਹਰਜਿੰਦਰ ਕੌਰ ਕੰਗ, ਧਰਵਿੰਦਰ ਸਿੰਘ, ਨਿਰਭਿੰਦਰ ਸਿੰਘ, ਗੁਰਜਿੰਦਰ ਬਘਿਆੜੀ, ਜਗਬੀਰ ਸਿੰਘ ਛੀਨਾ, ਮਾ. ਗੁਰਦੇਵ ਸਿੰਘ ਭਰੋਵਾਲ, ਦਵਿੰਦਰ ਸਿੰਘ ਵਰਪਾਲ, ਸੁਖਦੇਵ ਸੇਖੋਂ, ਸਾਹਿਬ ਸਿੰਘ ਚਾਟੀਵਿੰਡ, ਅਮਰਜੀਤ ਵੇਰਕਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …