Monday, July 20, 2026

ਪੰਜਵੇਂ ਦਿਨ ਵੀ ਜਾਰੀ ਰਹੀ ਦਫਤਰੀ ਬਾਬੂਆਂ ਦੀ ਕਲਮ ਛੋੜ ਹੜਤਾਲ

ਨਵਾਂਸ਼ਹਿਰ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੂਬਾ ਕਮੇਟੀ ਪੀ.ਐਸ.ਐਮ.ਐਸ.ਯੂ ਵਲੋਂ ਲਏ ਗਏ ਫੈਸਲੇ ਅਨੁਸਾਰ 08.10.2021 ਤੋਂ 17.10.2021 ਤੱਕ ਕਲਮ ਛੋੜ, ਕੰਪਿਊਟਰ ਬੰਦ, ਆਨਲਾਈਨ ਕੰਮ ਬੰਦ ਕੀਤਾ ਗਿਆ ਜਿਸ ਦੇ ਮੱਦੇਨਜਰ ਅੱਜ ਹੜਤਾਲ ਜਿਲ੍ਹੇ ਵਿੱਚ ਪੰਜਵੇਂ ਦਿਨ ਵੀ ਜਾਰੀ ਰਹੀ।ਅਜੇ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਵਿਭਾਗਾਂ ਦੇ ਪ੍ਰਧਾਨਾਂ, ਜਨਰਲ ਸਕੱਤਰ ਅਤੇ ਸਮੂਹ ਸਾਥੀਆਂ ਵਲੋਂ ਸੂਬਾ ਪੀ.ਐਸ.ਐਮ.ਐਸ.ਯੂ ਦੇ ਲਏ ਗਏ ਫੈਸਲੇ ਨੂੰ ਪੂਰਨ ਰੂਪ ਵਿੱਚ ਲਾਗੂ ਕਰਦੇ ਹੋਏ ਅੱਜ ਦੁਪਹਿਰ 12.00 ਵਜੇ ਪੰਜਾਬ ਰੋਡਵੇਜ ਦੇ ਦਫਤਰ ਨਵਾਂ ਸਹਿਰ ਵਿਖੇ ਇਕੱਠੇ ਹੋ ਕੇ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਸਮੂਹ ਵਿਭਾਗਾਂ ਵਲੋਂ ਵਧ ਚੜ੍ਹ ਕੇ ਹਿੱਸਾ ਲਿਆ ਗਿਆ।ਸੁਰਜੀਤ ਸਿੰਘ ਵਲੋਂ ਮੰਚ ਸੰਚਾਲਨ ਕੀਤਾ ਗਿਆ।
                 ਵੱਖ-ਵੱਖ ਵਿਭਾਗਾਂ ਤੋਂ ਆਏ ਯੂਨੀਅਨ ਦੇ ਮੈਂਬਰਾਂ ਨੇ ਸੰਬੋਧਨ ਕੀਤਾ।ਜਿਸ ਵਿੱਚ ਤੇਜਿੰਦਰ ਸਿੰਘ ਸੁਪਰਡੈਂਟ, ਭੁਪਿੰਦਰ ਸਿੰਘ ਐਜੂਕੇਸ਼ਨ ਪ੍ਰਧਾਨ, ਕੁਲਵੀਰ ਸਿੰਘ ਖਜ਼ਾਨਾ ਵਿਭਾਗ ਪ੍ਰਧਾਨ, ਰਾਜਵੰਤ ਕੌਰ ਪੀ.ਐਸ.ਐਮ.ਯੂ ਪ੍ਰਧਾਨ ਇਸਤਰੀ ਵਿੰਗ, ਅਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼ਾਮਲ ਸਨ।
ਇਸ ਮੌਕੇ ਰਣਜੀਤ ਸਿੰਘ ਜਨਰਲ ਸਕੱਤਰ, ਲਖਵੀਰ ਸਿੰਘ ਸਰਪ੍ਰਸਤ ਯੂਨੀਅਰ, ਸ਼ਲਦਿੰਰ ਸਿੰਘ, ਜਤਿੰਦਰ ਕੌਰ, ਅਮਿਤ ਕੁਮਾਰ, ਰਾਜ ਕੁਮਾਰ, ਸੁਖਵਿੰਦਰ ਪਾਲ, ਪਰਮਿੰਦਰ ਅਤੇ ਇੰਦੂ ਬਾਲਾ, ਸੁਖਵਿੰਦਰ ਪਾਲ, ਹਰਜੋਧ, ਜ਼ਸਵੰਤ, ਪ੍ਰਵੀਨ ਭਾਬਲਾ, ਜਗਤ ਰਾਮ, ਹਕਿੰਤ ਕੁਮਾਰ, ਸੇਵਾ ਮੁਕਤ ਸੁਪਰਡੈਂਟ ਸਵਰਨ ਸਿੰਘ, ਲਖਵੀਰ ਸਿੰਘ ਅਤੇ ਹੋਰ ਪੀ.ਐਸ.ਐਮ.ਐਸ.ਯੂ ਸ.ਭ.ਸ ਨਗਰ ਦੇ ਮੈਂਬਰ ਮੌਜ਼ੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …