Wednesday, March 11, 2026

ਸਿੱਖਿਆ ਤੇ ਸਮਾਜ ਸੇਵਾ ਦੇ ਕਾਰਜ਼ਾਂ ਲਈ ਮਾਸਟਰ ਅਵਨੀਸ਼ ਲੌਂਗੋਵਾਲ ਦਾ ਵਿਸ਼ੇਸ ਸਨਮਾਨ

ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਅਤਰਗੜ ਦੇ ਸਰਕਾਰੀ ਮਿਡਲ ਸਕੂਲ ਜ਼ਿਲ੍ਹਾ ਬਰਨਾਲਾ ਵਿਖੇ ਐਸ.ਐਸ ਮਾਸਟਰ ਤੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਬਡਬਰ ਵਿਖੇ ਸੇਵਾ ਨਿਭਾਅ ਰਹੇ ਮਾਸਟਰ ਅਵਨੀਸ਼ ਲੌਂਗੋਵਾਲ ਦਾ ਸਮਾਜ ਸੇਵਾ ਤੇ ਸਿੱਖਿਆ ਲਈ ਵਿਸ਼ੇਸ ਸਨਮਾਨ ਕੀਤਾ ਗਿਆ।
ਵਿਦਿਅਕ ਖੇਤਰ ਵਿੱਚ ਵਡਮੁੱਲਾ ਦੇਣ ਯੋਗਦਾਨ ਕਾਰਨ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸਰਬਜੀਤ ਸਿੰਘ ਤੂਰ, ਸਿਵਲ ਸਰਜਨ ਜ਼ਿਲ੍ਹਾ ਬਰਨਾਲਾ ਜਸਵੀਰ ਸਿੰਘ ਔਲਖ ਡੈਮੋਕਰੈਟਿਕ ਜਮਹੂਰੀ ਸਭਾ ਦੇ ਸਕੱਤਰ ਕਿਸਾਨ ਯੂਨੀਅਨ ਆਗੂ ਹੈਡਮਾਸਟਰ ਬਿੱਕਰ ਸਿੰਘ, ਡਾ. ਸਰਬਸੁਖਜੀਤ ਸਿੰਘ, ਪਿੰਡ ਅਤਰਗੜ੍ਹ ਦੇ ਸਰਪੰਚ ਗੁਰਧਿਆਨ ਸਿੰਘ, ਗ੍ਰਾਮ ਪੰਚਾਇਤ ਐਸ.ਐਮ.ਸੀ ਚੇਅਰਮੈਨ ਸੁਖਵਿੰਦਰ ਸਿੰਘ, ਨੌਜਵਾਨ ਕਾਂਗਰਸੀ ਆਗੂ ਰਾਜਵਿੰਦਰ ਸ਼ੀਤਲ ਸਕੂਲ ਮੁਖੀ ਇੰਦਰਜੀਤ ਕੌਰ, ਤੇ ਰਮਨਦੀਪ ਨੇ ਇਹ ਵਿਸ਼ੇਸ ਭੇਟ ਕੀਤਾ।ਜ਼ਿਲ੍ਹਾ ਸਿੱਖਿਆ ਅਫਸਰ ਤੂਰ ਨੇ ਕਿਹਾ ਕਿ ਮਿਹਨਤ ਕਰਨ ਵਾਲੇ ਅਧਿਆਪਕ ਹਮੇਸ਼ਾਂ ਹੀ ਸਮਾਜ ਲਈ ਸੇਧ ਹੁੰਦੇ ਹਨ।ਡਾ. ਜਸਵੀਰ ਔਲਖ ਨੇ ਕਿਹਾ ਕਿ ਅਤਰਗੜ ਦੇ ਮਿਡਲ ਸਕੀਲ ਲਈ ਮਾਸਟਰ ਅਵਨੀਸ਼ ਲੌਂਗੋਵਾਲ ਦੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ।
ਇਸ ਸਨਮਾਨ ਲਈ ਧੰਨਵਾਦ ਕਰਦੇ ਹੋਏ ਅਵਨੀਸ਼ ਕੁਮਾਰ ਨੇ ਕਿਹਾ ਕਿ ਪੰਜਾਬੀ ਮਾਸਟਰ ਰਮਨਦੀਪ ਸੁਰਿੰਦਰ ਸਿੰਘ, ਬਲਾਕ ਸਪੋਰਟਸ ਅਫਸਰ ਇੰਦਰਜੀਤ ਕੌਰ ਸਕੂਲ ਮੁਖੀ, ਖੁਸ਼ਮੀਤ ਸ਼ਰਮਾ ਨਾਲ ਇਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ ਸਕੂਲ ਦਾ ਸਰਬ ਪੱਖੀ ਵਿਕਾਸ ਸੰਭਵ ਹੋ ਸਕਿਆ ਹੈ।
                      ਇਸ ਮੌਕੇ ਰਮਨਦੀਪ ਪੰਜਾਬੀ ਮਾਸਟਰ ਦੇ ਕਾਰਜਾਂ ਦੀ ਵੀ ਭਰਪੂਰ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਨਾਲ ਇੰਦਰਜੀਤ ਕੌਰ ਤੇ ਖੁਸ਼ਮੀਤ ਕੌਰ ਦਾ ਵੀ ਸਨਮਾਨ ਕੀਤਾ ਗਿਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …