ਬਟਾਲਾ, 13 ਨਵੰਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਨਾਮ ਸੇਵਾ ਮਿਸ਼ਨ,10 ਡੋਗਰਾ ਮਾਰਗ ਡੇਰਾ ਬਾਬਾ ਨਾਨਕ ਵੱਲੋਂ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਸਲਾਨਾ ਲੋਕ ਭਲਾਈ ਸਮਾਗਮ ਕਰਵਾਇਆ ਗਿਆ । ਪ੍ਰੋਗਰਾਮ ਦੀ ਆਰੰਭਤਾ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਉਪਰੰਤ ਮਿਸ਼ਨ ਵੱਲੋਂ ਚਲਾਏ ਜਾ ਰਹੇ ਭਾਈ ਮਰਦਾਨਾ ਸੰਗੀਤ ਵਿਦਿਆਲਾ ਦੇ ਬੱਚਿਆਂ ਨੇ ਕੀਰਤਨ ਕੀਤਾ । ਕੀਰਤਨ ਦਰਬਾਰ ਵਿਚ ਭਾਈ ਮੁਹਿੰਦਰ ਸਿੰਘ ਜੀ ਕਲਾਨੌਰ ਵਾਲੇ, ਭਾਈ ਜਸਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੰਤੌਖ ਸਿੰਘ ਜੀ ਅਤੇ ਬਾਬਾ ਦਵਿੰਦਰ ਸਿੰਘ ਜੀ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਰਸ਼ਭਿੰਨੇ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ । ਇਸ ਮੌਕੇ ਤੇ ਮਿਸ਼ਨ ਵੱਲੋਂ ਚਲਾਏ ਜਾ ਰਹੇ ਬੇਬੇ ਨਾਨਕੀ ਜੀ ਫਰੀ ਸਿਲਾਈ ਕਢਾਈ ਸੈਂਟਰ ਦੀਆਂ ਬੱਚੀਆਂ ਦੇ ਤੇਰਵੇਂ ਬੈਚ ਨੂੰ 31 ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਉਪਰੰਤ ਮਿਸ਼ਨ ਵੱਲੋਂ 22 ਲੋੜਵੰਦ ਬੱਚਿਆਂ ਨੂੰ ਪੜਾਈ ਹਿੱਤ ਹਰ ਮਹੀਨੇ ਦਿੱਤੀ ਜਾ ਰਹੀ ਮਾਇਕ ਸਹਾਇਤਾ ਦੀ ਵੰਡ ਕੀਤੀ ਗਈ । ਮਿਸ਼ਨ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ ਜੀ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਮਿਸਨ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਦੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰਾਂ੍ਹ ਨਿਰੰਤਰ ਚੱਲਦੇ ਰਹਿਣਗੇ । ਇਸ ਮੌਕੇ ਤੇ ਸ੍ਰੀ ਐਨ. ਕੇ. ਮਿਸਰਾ, ਡੀ.ਆਈ.ਜੀ., ਬੀ.ਐਸ.ਐਫ., ਸ. ਸੁਖਇੰਦਰ ਸਿੰਘ ਐਸ.ਐਚ.a. ਕੋਟਲੀ ਸੂਰਤ ਮੱਲੀ, ਬਾਬਾ ਪਰਮੀਤ ਸਿੰਘ ਬੇਦੀ ਐਡਵੋਕੇਟ, ਬੀਬੀ ਸੁਰਿੰਦਰ ਕੌਰ, ਸ. ਅਨੂਪ ਸਿੰਘ ਬਾਹੜਾ ਯੁ.ਕੇ., ਬਾਬਾ ਰਜਿੰਦਰ ਸਿੰਘ ਜੀ ਬੇਦੀ, ਸ. ਮਨਜੀਤ ਸਿੰਘ ਜੀ ਭੱਲਾ, ਸ. ਗੁਰਮੀਤ ਸਿੰਘ, ਗਿਆਨੀ ਖੁਸ਼ਜੀਤ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜਰ ਸਨ । ਇਸ ਸਮਾਗਮ ਦੀ ਸਫਲਤਾ ਲਈ ਸੇਵਾ ਕਮੇਟੀ ਡੇਰਾ ਬਾਬਾ ਨਾਨਕ ਦੇ ਸਮੂਹ ਮੈਂਬਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …