Wednesday, March 11, 2026

ਐਮ.ਪੀ ਤਿਵਾੜੀ ਅਤੇ ਵਿਧਾਇਕ ਅੰਗਦ ਸਿੰਘ ਨੇ ਕਰਜ਼ਾ ਰਾਹਤ ਤਹਿਤ ਸੌਂਪੇ 79.90 ਲੱਖ ਦੇ ਚੈਕ

ਨਵਾਂਸ਼ਹਿਰ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅਤੇ ਵਿਧਾਇਕ ਅੰਗਦ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਰਾਹਤ ਦੇਣ ਦੀ ਸਹੂਲਤ ਤਹਿਤ ਹਲਕਾ ਨਵਾਂਸ਼ਹਿਰ ਦੀ ਭਾਰਟਾ ਕਲਾਂ ਸੁਸਾਇਟੀ ਦੇ 448 ਲਾਭਪਾਤਰੀਆਂ ਨੂੰ 7990179 ਰੁਪਏ ਦੇ ਚੈਕ ਤਕਸੀਮ ਕੀਤੇ।ਇਨ੍ਹਾਂ ਵਿਚ ਸੁਸਾਇਟੀ ਨਾਲ ਸਬੰਧਤ 6 ਪਿੰਡਾਂ ਦੇ ਲਾਭਪਾਤਰੀ ਸ਼ਾਮਲ ਸਨ।ਜਿਸ ਤਹਿਤ ਪਿੰਡ ਗੜ੍ਹੀ ਭਾਰਟੀ ਦੇ 61 ਲਾਭਪਾਤਰੀਆਂ ਨੂੰ 1003929, ਭਾਰਟਾ ਕਲਾਂ ਦੇ 176 ਲਾਭਪਾਤਰੀਆਂ ਨੂੰ 3182046, ਦਰੀਆਪੁਰ ਦੇ 88 ਲਾਭਪਾਤਰੀਆਂ ਨੂੰ 1450193, ਮਿਰਜ਼ਾਪੁਰ ਦੇ 17 ਲਾਭਪਾਤਰੀਆਂ ਨੂੰ 384751, ਇਬਰਾਹੀਮਪੁਰ ਦੇ 10 ਲਾਭਪਾਤਰੀਆਂ ਨੂੰ 159681 ਅਤੇ ਕਾਹਲੋਂ ਦੇ 96 ਲਾਭਪਾਤਰੀਆਂ ਨੂੰ 1809579 ਰੁਪਏ ਦੇ ਚੈਕ ਪ੍ਰਾਪਤ ਹੋਏ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ ਰਾਹਤ ਦੇਣ ਨਾਲ-ਨਾਲ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਨਾਲ ਇਸ ਵਰਗ ਦੀ ਜ਼ਿੰਦਗੀ ਬਿਹਤਰ ਬਣੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੇ ਹਰੇਕ ਦੁੱਖ-ਸੁੱਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
                   ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਸਕੱਤਰ ਸੁਰਿੰਦਰ ਸਿੰਘ ਤੇ ਕਰਮਵੀਰ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ, ਸਰਪੰਚ ਮਹਿੰਦਰ ਪਾਲ, ਸਰਪੰਚ ਜੋਤੀ ਰਾਣੀ, ਸਰਪੰਚ ਭਜਨਾ ਰਾਮ, ਸਰਪੰਚ ਬਲਕਰਨ ਸਿੰਘ, ਸਾਬਕਾ ਸਰਪੰਚ ਪਵਨ ਕੁਮਾਰ, ਹੁਸਨ ਲਾਲ ਤੇ ਬਿੰਦਰ ਪਾਲ,ਪੰਚ ਬਿੱਕਰ ਸਿੰਘ, ਬਲਜੀਤ ਕੌਰ, ਮਹਿੰਦਰ ਕੌਰ, ਮਨਦੀਪ ਕੌਰ, ਰਾਮ ਲੁਭਾਇਆ, ਪਵਨ ਕੁਮਾਰ, ਜਸਵੰਤ ਸਿੰਘ, ਵਿੱਦਿਆ, ਮਨਜੀਤ ਸਿੰਘ, ਰਾਮ ਪਰਵੇਸ਼, ਕੇਵਲ ਸਿੰਘ, ਭਜਨ ਕੌਰ, ਕਰਨੈਲ ਸਿੰਘ, ਸੰਤੋਖ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਸੋਮ ਨਾਥ, ਸੋਮ ਰਾਮ, ਪ੍ਰੇਮ ਸਿੰਘ, ਹਰੀ ਪ੍ਰਕਾਸ਼, ਰਾਮ ਜੀ ਦਾਸ, ਬਲਵੰਤ ਰਾਮ, ਮਹਿੰਦਰ ਰਾਮ, ਸੋਨੂੰ, ਸਾਬਕਾ ਸੰਮਤੀ ਮੈਂਬਰ ਬਾਲਕ੍ਰਿਸ਼ਨ, ਚਰਨਜੀਤ ਸਿੰਘ, ਨਰਿੰਦਰ ਪਾਲ ਸਿੰਘ, ਸਾਬਕਾ ਸਰਪੰਚ ਤਰਸੇਮ ਲਾਲ, ਸੁਸਾਇਟੀ ਮੈਂਬਰ ਕੁੰਦਨ ਸਿੰਘ, ਕੁਲਵੰਤ ਸਿੰਘ, ਸੁੱਖਾ ਰਾਮ, ਸੁਸਾਇਟੀ ਮੈਂਬਰ ਰਾਮ ਪਾਲ, ਮਹਿੰਦਰ ਸਿੰਘ, ਰਛਪਾਲ ਸਿੰਘ, ਅਰਵਿੰਦਰ ਕੌਰ, ਸਤਨਾਮ ਸਿੰਘ ਤੇ ਚਰਨ ਕੌਰ, ਨੰਬਰਦਾਰ ਬੁੱਧ ਰਾਮ, ਨੰਬਰਦਾਰ ਬਲਵੀਰ ਸਿੰਘ, ਜਸਕਰਨ ਸਿੰਘ ਕਾਹਲੋਂ, ਬਾਵਾ ਸਿੰਘ ਤੇ ਹੋਰ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …