Wednesday, March 11, 2026

ਨੌਜਵਾਨ ਵਰਗ ਚੋਣਾਂ ਵਿੱਚ ਨਿਭਾਏਗਾ ਅਹਿਮ ਭੂਮਿਕਾ – ਸੋਨੀ

ਪੰਜਾਬ ‘ਚ ਅਗਲੀ ਸਰਕਾਰ ਬਣਾਉਣ ਦਾ ਫੈਸਲਾ ਯੁਵਾ ਸ਼ਕਤੀ ਕਰੇਗੀ – ਅਕਸ਼ੈ ਸਰਮਾ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਸਾਡੇ ਨੌਜਵਾਨ ਸਾਡਾ ਸਰਮਾਇਆ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ।ਇਹਨਾਂ ਸਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਐਨ.ਐਸ.ਯੂ.ਵਾਈ ਵਲੋਂ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।ਉਨਾਂ ਕਿਹਾ ਕਿ ਅਕਸ਼ੈ ਅਤੇ ਵਿਕਾਸ ਵਰਗੇ ਨੌਜਵਾਨ ਸਮਾਜ ਸੇਵੀ ਬਣ ਕੇ ਪਾਰਟੀ ਵਿੱਚ ਕੰਮ ਕਰ ਰਹੇ ਹਨ ਅਤੇ ਆਸ ਹੈ ਕਿ ਇਨਾਂ ਦਾ ਉਤਸ਼ਾਹ ਹੋਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ।
ਯੁਵਾ ਸਕਤੀ ਅਤੇ ਪੰਜਾਬ ਨੂੰ ਦੇਸ ਦਾ ਨਿਓਮਰੋ ਯੂਨੋ ਸੂਬਾ ਬਣਾਉਣ ਦੀ ਸਮਰੱਥਾ ਬਾਰੇ ਦੱਸਦਿਆਂ ਐਨ.ਐਸ.ਯੂ.ਆਈ ਦੇ ਸੂਬਾਈ ਪ੍ਰਧਾਨ ਅਕਸ਼ੈ ਸਰਮਾ ਨੇ ਅੱਜ ਯਕੀਨ ਦਿਵਾਇਆ ਕਿ 2022 ਵਿੱਚ ਨੌਜਵਾਨਾਂ ਵਲੋਂ ਕਾਂਗਰਸ ਪਾਰਟੀ ਨੂੰ ਜਿਤਾ ਕੇ ਸੂਬੇ ਵਿੱਚ ਇਕ ਵਾਰ ਫਿਰ ਉਹਨਾਂ ਦੀ ਸਰਕਾਰ ਹੀ ਬਣਾਈ ਜਾਵੇਗੀ।
ਅੱਜ ਦੁਪਹਿਰ ਇਥੇ ‘ਨਵਾਂ ਪੰਜਾਬ, ਨੌਜਵਾਨਾਂ ਨਾਲ‘ ਰੈਲੀ ਵਿੱਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਸ਼ੈ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਾਂਗਰਸ ਪਾਰਟੀ ਨੇ ਕਈ ਪਹਿਲਕਦਮੀਆਂ ਨਾਲ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਮਾਨਤਾ ਦਿੱਤੀ ਹੈ।
               ਅਕਸ਼ੈ ਨੇ ਕਿਹਾ ਕਿ ਯੁਵਾ ਸ਼ਕਤੀ ਪੰਜਾਬ ਦੇ ਭਵਿੱਖ ਦੀ ਬੁਨਿਆਦ ਹੈ ਅਤੇ ਅਕਾਲੀਆਂ ਤੇ ਭਾਜਪਾ ਅਧੀਨ 10 ਸਾਲਾਂ ਦੇ ਕੁਸਾਸ਼ਨ ਉਪਰੰਤ 2017 ਵਿੱਚ ਕਾਂਗਰਸ ਪਾਰਟੀ ਅਧੀਨ ਸ਼ੁਰੂ ਕੀਤੇ ਉਪਰਾਲਿਆਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਫੈਸਲਾ ਨੌਜਵਾਨਾਂ ਵਲੋਂ ਲਿਆ ਜਾਵੇਗਾ।ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਕੋਈ ਵਿਰੋਧੀ ਪਾਰਟੀ ਨਹੀਂ ਹੈ ਅਤੇ ਅਕਾਲੀਆਂ ਸਮੇਤ ਹੋਰ ਸਾਰੀਆਂ ਪਾਰਟੀਆਂ ਨੂੰ ਆਗਾਮੀ ਚੋਣਾਂ ਵਿੱਚ ਹਰਾ ਦਿੱਤਾ ਜਾਵੇਗਾ।
                 ਐਨਐਸਯੂਆਈ ਦੇ ਰਾਸ਼ਟਰੀ ਪ੍ਰਧਾਨ ਨੀਰਜ਼ ਕੁੰਦਨ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾਂ ਭਾਰਤ ਦੀ ਖੁਸ਼ਹਾਲੀ ਅਤੇ ਸਫਲਤਾ ਨੂੰ ਯਕੀਨੀ ਬਣਾਉਣ ਲਈ ਅਗਵਾਈ ਕੀਤੀ ਹੈ।ਸਾਡੇ ਕਿਸਾਨਾਂ ਨੇ ਹਮੇਸ਼ਾਂ ਰਾਸ਼ਟਰ ਨੂੰ ਖੁਰਾਕ ਸੁਰੱਖਿਆ ਦੇਣ ਲਈ ਸਖਤ ਮਿਹਨਤ ਕੀਤੀ ਹੈ।ਉਨਾਂ ਅੱਗੇ ਕਿਹਾ ਕਿ ਇਹ ਪੰਜਾਬ ਦੇ ਪੁੱਤਰ ਹੀ ਹਨ ਜੋ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਵੀ ਕਰ ਰਹੇ ਹਨ।ਅਗਲੇ ਪੰਜ ਸਾਲ ਪੰਜਾਬ ਦੇ ਨੌਜਵਾਨਾਂ ਦੇ ਹੋਣਗੇ।ਨੀਰਜ ਨੇ ਕਿਹਾ ਕਿ ਸੂਬਾ ਕਾਂਗਰਸ ਸਰਕਾਰ ਦੇ ਮੌਜ਼ੂਦਾ ਕਾਰਜਕਾਲ ਵਿੱਚ ਕੀਤੇ ਬੇਮਿਸਾਲ ਕਾਰਜ਼ਾਂ ਦਾ ਪੂਰਾ ਲਾਭ ਲੈ ਰਿਹਾ ਹੈ।
               ਕਾਂਗਰਸ ਫਰੰਟਲ ਸੰਸਥਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਸਾਡੇ ਨੌਜਵਾਨਾਂ ਲਈ ਇੱਕ ਦ੍ਰਿਸਟੀਕੋਣ ਹੈ ਅਤੇ ਉਹਨਾਂ ਇੱਕ ਰੋਡਮੈਪ ਤਿਆਰ ਕੀਤਾ ਹੈ ਜਿਸ ਨੂੰ ਸਾਕਾਰ ਕਰਨ ਨਾਲ ਸਿੱਖਿਆ, ਹੁਨਰ ਵਿਕਾਸ ਅਤੇ ਸਾਡੇ ਨੌਜਵਾਨਾਂ ਤੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਦੇ ਨਵੇਂ ਰਾਹ ਖੁੱਲਣਗੇ।
                 ਭਾਰਤ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਲਈ ਮੋਦੀ ਸਰਕਾਰ ‘ਤੇ ਵਰਦਿਆਂ ਅਕਸ਼ੈ ਨੇ ਕਿਹਾ ਕਿ ਭਾਜਪਾ ਹਰ ਮੋਰਚੇ ‘ਤੇ ਬੁਰੀ ਤਰਾਂ ਅਸਫਲ ਰਹੀ ਹੈ। ਦੇਸ ਦੇ ਆਰਥਿਕ ਵਿਕਾਸ ‘ਤੇ ਨਜ਼ਰ ਮਾਰੀਏ ਤਾਂ ਤਾਜ਼ਾ ਰਿਕਾਰਡ ਮੁਤਾਬਕ ਸਾਰੇ ਲੋਕਤੰਤਰੀ ਸੰਸਥਾਨਾਂ ਨੂੰ ਲਤਾੜ ਕੇ ਮੋਦੀ ਦੀ ਅਗਵਾਈ ਵਿੱਚ ਸਾਡੇ ਦੇਸ਼ ਦਾ ਵਿਕਾਸ ਹੇਠਾਂ ਵੱਲ ਨੂੰ ਹੀ ਜਾ ਰਿਹਾ ਹੈ।
                  ਜ਼ਿਕਰਯੋਗ ਹੈ ਕਿ ਇਸ ਰੈਲੀ ਵਿੱਚ ਹਰ ਖੇਤਰ ਤੋਂ 3000 ਤੋਂ ਵੱਧ ਨੌਜਵਾਨ ਸ਼ਾਮਲ ਹੋਏ।
              ਅਕਸ਼ੈ ਨੇ ਕਿਹਾ ਕਿ 2017 ਦੀ ਤਰਾਂ, ਇੱਕ ਵਾਰ ਫਿਰ ਭਾਜਪਾ ਅਤੇ ਸਾਡੇ ਕਿਸਾਨਾਂ ਵਿਰੁੱਧ ਭਾਜਪਾ ਦੇ ਘਟੀਆ ਏਜੰਡੇ ਅਸਫ਼ਲ ਰਹਿਣਗੇ ਕਿਉਂ ਜੋ ਰਾਸਟਰ ਨੇ ਭਾਈਚਾਰਿਆਂ ਵਿੱਚ ਫਿਰਕੂ ਝਗੜੇ ਅਤੇ ਤਣਾਅ ਪੈਦਾ ਕਰਨ ਦੇ ਭਾਜਪਾ ਦੇ ਮਨਸੂਬਿਆਂ ਨੂੰ ਵੇਖ ਲਿਆ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …