Sunday, June 14, 2026

ਗੁਰੂ ਨਾਨਕ ਕਾਲਜੀਏਟ ਸਕੂਲ ਦੀ ਕਬੱਡੀ ਟੀਮ ਦੂਸਰੀ ਵਾਰ ਜਿਲਾ ਚੈਪੀਅਨ ਬਣੀ

ਕੋਚ ਮੈਡਮ ਕੁਲਜੀਤ ਕੌਰ ਨੂੰ ਹਰ ਪਾਸਿਓਂ ਮਿਲ ਰਹੀਆਂ ਨੇ ਵਧਾਈਆਂ

ਗੁਰੂ ਨਾਨਕ ਕਾਲਜੀਏ ਸਕੂਲ ਬਟਾਲਾ ਦੀ ਚੈਪੀਅਨ ਬਣੀ ਟੀਮ ਦੇ ਨਾਲ ਪ੍ਰਿੰਸੀਪਲ ਹਰਭਜਨ ਸਿਘੰ ਸੈਖੋ, ਪ੍ਰੋ ਚਰਨਜੀਤ ਸਿੰਘ , ਮੈਡਮ ਕੁਲਜੀਤ ਕੌਰ, ਦਲਵਿੰਦਰਜੀਤ ਸਿੰਘ ਗਿਲ, ਤੇ ਰਾਕੇਸ ਕੁਮਾਰ
ਗੁਰੂ ਨਾਨਕ ਕਾਲਜੀਏ ਸਕੂਲ ਬਟਾਲਾ ਦੀ ਚੈਪੀਅਨ ਬਣੀ ਟੀਮ ਦੇ ਨਾਲ ਪ੍ਰਿੰਸੀਪਲ ਹਰਭਜਨ ਸਿਘੰ ਸੈਖੋ, ਪ੍ਰੋ ਚਰਨਜੀਤ ਸਿੰਘ , ਮੈਡਮ ਕੁਲਜੀਤ ਕੌਰ, ਦਲਵਿੰਦਰਜੀਤ ਸਿੰਘ ਗਿਲ, ਤੇ ਰਾਕੇਸ ਕੁਮਾਰ

ਬਟਾਲਾ, 13 ਨਵੰਬਰ (ਨਰਿੰਦਰ ਬਰਨਾਲ) – ਜਿਲਾ ਗੁਰਦਾਸਪੁਰ ਦੀਆਂ ੬੭ਵੀਆਂ ਜਿਲਾ ਟੂਰਨਾਮੈਟ ਖੇਡਾਂ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸ੍ਰੀ ਭਾਂਰਤ ਭੂਸਨ,  ਬੂਟਾ ਸਿੰਘ ਏ ਈ, ਜਨਰਲ ਸਕੱਤਰ ਸ੍ਰੀ ਪਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ, ਪੂਰੇ ਅਨੂਸਾਸਨ ਮਈ ਤਰੀਕੇ ਨਾਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਹੀ ਲੜੀ ਤਹਿਤ ਅੰਡਰ 19 ਵਰਗ ਦੇ ਕਬੱਡੀ ਮੁਕਾਬਲੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਦਰਵਾਲ ਵਿਖੇ ਕਰਵਾਏ ਗਏ ਜਿਸ ਵਿਚ ਫਾਈਨਲ ਮੁਕਾਬਲਾ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਦਰਵਾਲ ਗੁਰਦਾਸਪੁਰ ਦਰਮਿਆਨ ਹੋਇਆ, ਖਿਡਾਰੀਆਂ ਦੀ ਫਸਵੀ ਟੱਕਰ ਦੌਰਾਨ ਮੁਕਾਬਲੇ ਦਿਲਚਸਪ ਰਹੇ, ਜਿਸ ਵਿਚ ਗੁਰੂ ਨਾਨਕ ਕਾਲਜੀਏ ਸਕੂਲ ਨੇ 34 ਪੁਆਇੰਟ ਤੇ ਹਰਦਰਵਾਲ ਨੇ 31 ਪੁਆਇੰਟ ਹਾਸਿਲ ਕੀਤੇ  ਤੇ ਜਿਲੇ ਵਿਚੋ ਆਪਣੀ ਪਹਿਲੀ ਪੁਜੀਸਨ ਹਾਸਿਲ ਕਰ ਲਈ ।
ਇਥੇ ਵਰਨਣ ਯੋਗ ਹੈ ਕਿ ਜਿਲੇ ਗੁਰਦਾਸਪੁਰ ਦੀ ਟੀਮ ਜੋ ਪੰਜਾਬ ਵਿਚੋ ਪਹਿਲੇ ਨੰਬਰ ਤੇ ਆਈ ਹੈ ਉਸ ਵਿਚ ਗੁਰੂ ਨਾਂਨਕ ਕਾਲਜ ਦੇ ਪੰਜ ਖਿਡਾਰੀ ਖੇਡੇ ਸਨ ਅਤੇ ਹੁਣ ਨੈਸਨਲ ਖੇਡਣ ਵਾਸਤੇ ਵੀ ਗੁਰੂ ਨਾਨਕ ਕਾਲਜੀਏਟ ਸਕੂਲ ਦੇ ਦੋ ਵਿਦਿਆਰਥੀ ਚੁਣੇ ਗਏ ਹਨ ।ਹਰਦਰਵਾਲ ਵਿਖੇ ਹੋਏ ਟੂਰਨਾਂਮੈਟ ਵਿਚ ਜਿਲਾ ਟੂਰਨਾਂਮੈਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਂਨ ਭਾਰਤ ਭੂਸਨ, ਗੁਰੂ ਨਾਨਕ ਕਾਲਜੀਏਟ ਸਕੂਲ ਪ੍ਰਿੰਸੀਪਲ ਹਰਭਜਨ ਸਿੰਘ ਸੇਖੋ, ਪ੍ਰੋ ਚਰਨਜੀਤ ਸਿੰਘ, ਮੈਡਮ ਕੁਲਜੀਤ ਕੌਰ ਡੀ ਪੀ, ਪ੍ਰੋ. ਸਰਵਨ ਸਿੰਘ, ਦਲਬੀਰ ਸਿੰਘ ਕਬੱਡੀ ਕੋਚ, ਤਰਲੋਕ ਸਿੰਘ, ਸ੍ਰੀ ਰਾਕੇਸ ਕੁਮਾਰ, ਦਲਵਿੰਦਰਜੀਤ ਸਿੰਘ ਗਿਲ, ਸਮਸੇਰ ਸਿੰਘ, ਕੁਲਦੀਪ ਸਿੰਘ , ਹਰਜੀਤ ਸਿੰਘ ਧਾਮੀ, ਗੁਰਪ੍ਰੀਤ ਸਿੰਘ ਡੀ ਪੀ  ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਰਿਆੜ, ਗੁਰਸਰਨ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ ।ਇਸ ਦੌਰਾਨ ਰੈਫਰੀ ਦੀ ਭੂਮਿਕਾ ਹਰਜੀਤ ਸਿੰਘ ਤੇ ਡਾ ਮਨਜੀਤ ਸਿੰਘ ਨੇ ਬਾ ਖੂਬੀ ਨਾਲ ਨਿਭਾਈ । ਸਕੂਲ ਪਹੁੰਚਣ ਤੇ ਗੁਰੂ ਨਾਨਕ ਕਾਲਜੀਏਟ ਸਕੂਲ ਦੇ ਸਮੂਹ ਮੈਬਰਾਂ ਵੱਲੋ ਟੀਮ ਦਾ ਸਵਾਗਤ ਕੀਤਾ ਗਿਆ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply