Friday, August 7, 2026

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ

ਅੰਮ੍ਰਿਤਸਰ, 15 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨੌਜਵਾਨਾਂ ਦੀ ਵੋਟਰ ਰਜਿਸਟਰੇਸ਼ਨ ਸਬੰਧੀ ਸਪੈਸ਼ਲ ਕੈਂਪ ਲਗਾਇਆ ਗਿਆ।ਇਸ ਕੈਂਪ ’ਚ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਵੋਟਰ ਕਾਰਡ ਬਣਾਉਣ ਅਤੇ ਫ਼ਾਰਮ 6, 7, 8 ਅਤੇ 8 (ੳ) ਭਰਨ ਦੀ ਸੁਵਿਧਾ ਮੁਹੱਈਆ ਕੀਤੀ ਗਈ।
ਪ੍ਰਿੰਸੀਪਲ ਐਚ.ਬੀ ਸਿੰਘ ਨੇ ਦੱਸਿਆ ਕਿ ਸੈਕਟਰ ਅਫ਼ਸਰ ਜੋਬਨਜੀਤ ਸਿੰਘ, ਲੈਕਚਰਾਰ ਸਰਕਾਰੀ ਸਕੂਲ ਚਵਿੰਡਾ ਦੇਵੀ, ਸ੍ਰੀਮਤੀ ਰੀਟਾ, ਬਲਜੀਤ ਕੌਰ ਅਤੇ ਦਰਸ਼ਨ ਸਿੰਘ ਬੂਥ ਲੈਵਲ ਅਫ਼ਸਰ ਚਵਿੰਡਾ ਦੇਵੀ, ਕਾਲਜ ਦੇ ਪ੍ਰੋ: ਰੋਹਿਤ ਕਾਕੜੀਆ ਨੋਡਲ ਅਫ਼ਸਰ ਅਤੇ ਪ੍ਰੋ: ਪ੍ਰਿੰਸ ਕੁਮਾਰ ਕੰਪਿਊਟਰ ਵਿਭਾਗ ਵਲੋਂ ਇਹ ਕੈਂਪ ਬਹੁਤ ਸੁਚੱਜੇ ਢੰਗ ਨਾਲ ਲਗਾਇਆ ਗਿਆ।25 ਤੋਂ 30 ਵਿਦਿਆਰਥੀਆਂ ਦੇ ਨਵੇਂ ਵੋਟਰ ਕਾਰਡ ਅਪਲਾਈ ਕੀਤੇ ਗਏ ਅਤੇ 7 ਦੇ ਕਰੀਬ ਬਾਹਰੋਂ ਆਏ ਲੋਕਾਂ ਦੇ ਵੋਟਰ ਕਾਰਡਾਂ ’ਚ ਸੋਧ ਕੀਤੀ ਗਈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੋਟਰ ਕਾਰਡ ਅਤੇ ਵੋਟ ਪਾਉਣ ਦੀ ਮਹੱਤਤਾ ਬਾਰੇ ਦੱਸਿਆ।ੲਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …