ਸਮਰਾਲਾ, 15 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ 17 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ
10:30 ਵਜੇ ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਹੋਵੇਗੀ।ਇਸ ਵਿੱਚ ਪੰਜਾਬੀ ਗਲਪ ਖੇਤਰ ਦੇ ਉੱਘੇ ਨਾਵਲਕਾਰ ਜਸਬੀਰ ਮੰਡ ਨਾਲ ਰੂ-ਬੂ-ਰੂ ਰੱਖਿਆ ਗਿਆ ਹੈ।
ਸਭਾ ਦੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਅਤੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਨੇ ਦੱਸਿਆ ਕਿ ਨਾਵਲਕਾਰ ਜਸਬੀਰ ਮੰਡ ਨੇ ਹੁਣ ਤੱਕ ਪੰਜ ਨਾਵਲ ਲਿਖੇ ਹਨ।ਜਿਨ੍ਹਾਂ ਵਿੱਚ ਔੜ ਦੇ ਬੀਜ, ਆਖ਼ਰੀ ਪਿੰਡ ਦੀ ਕਥਾ, ਖਾਜ਼, ਬੋਲ ਮਰਦਾਨਿਆਂ ਅਤੇ ਆਖਰੀ ਬਾਬੇ।ਉਨ੍ਹਾਂ ਵਿੱਚੋਂ ਨਾਵਲ ਆਖਰੀ ਪਿੰਡ ਦੀ ਕਥਾ ਨੂੰ ਭਾਈ ਵੀਰ ਸਿੰਘ ਗਲਪ ਪੁਰਸਕਾਰ ਵੀ ਮਿਲ ਚੁੱਕਾ ਹੈ।ਨਾਵਲਾਂ ਤੇ ਵਿਸਥਾਰ ਪੂਵਰਕ ਗੱਲਬਾਤ ਕਹਾਣੀਕਾਰ ਬਲਵਿੰਦਰ ਗਰੇਵਾਲ ਕਰਨਗੇ।ਇਸ ਤੋਂ ਇਲਾਵਾ ਨਾਵਲਕਾਰ ਜਸਬੀਰ ਮੰਡ ਨਾਲ ਉਨ੍ਹਾਂ ਦੇ ਜੀਵਨ, ਲੇਖਣੀ ਅਤੇ ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬਿਆਂ ‘ਤੇ ਖੁੱਲ ਕੇ ਗੱਲਬਾਤ ਕੀਤੀ ਜਾਵੇਗੀ।ਰੂ-ਬੂ-ਰੂ ਉਪਰੰਤ ਹਾਜ਼ਰ ਸਾਹਿਤਕਾਰ ਆਪਣੀਆਂ ਰਚਨਾਵਾਂ ਪੜ੍ਹਨਗੇ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media