Saturday, May 2, 2026

ਕੋਵਿਡ ਵਾਇਰਸ ਨਾਲ ਲੜਨ ਲਈ ਸਰੀਰ ‘ਚ ਪੂਰੀ ਇਮਿਊਨਿਟੀ ਬਣਾਉਣ ਲਈ ਦੂਜੀ ਡੋਜ਼ ਲਾਜ਼ਮੀ- ਸਿਵਲ ਸਰਜਨ

ਸ਼ਹੀਦ ਭਗਤ ਸਿੰਘ ਨਗਰ ਕੋਵਿਡ-19 ਟੀਕਾਕਰਨ ‘ਚ ਸੂਬੇ ਵਿਚ 5ਵੇਂ ਸਥਾਨ `ਤੇ

ਨਵਾਂਸ਼ਹਿਰ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ 18 ਸਾਲ ਤੋਂ ਵੱਧ ਉਮਰ ਦੀ ਕੁੱਲ 96.41 ਫੀਸਦੀ ਯੋਗ ਆਬਾਦੀ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾ ਕੇ ਇਕ ਵੱਡੀ ਪੁਲਾਂਘ ਪੁੱਟ ਲਈ ਹੈ।ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੋਵਿਡ-19 ਟੀਕਾਕਰਨ ਵਿਚ ਸੂਬੇ ਵਿਚੋਂ 5ਵੇਂ ਸਥਾਨ `ਤੇ ਪਹੁੰਚ ਗਿਆ ਹੈ।
             ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਜਿਲ੍ਹੇ ਵਿੱਚ ਹੁਣ ਤੱਕ ਕੋਵਿਡ ਰੋਕੂ ਟੀਕਾਕਰਨ ਅਧੀਨ 551508 ਖੁਰਾਕਾਂ ਲਗਾ ਦਿੱਤੀਆਂ ਗਈਆਂ ਹਨ।ਕੁੱਲ 96.41 ਫੀਸਦੀ ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 40.44 ਫੀਸਦੀ ਵਿਅਕਤੀਆਂ ਨੂੰ ਦੂਜੀ ਡੋਜ਼ ਲਗਾਈ ਗਈ ਹੈ।
             ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਜਿਲ੍ਹੇ ਵਿੱਚ ਦੂਜੀ ਡੋਜ ਬਹੁਤ ਘੱਟ ਲੱਗੀ ਹੈ।ਇਸ ਲਈ 100 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਕੋਵਿਡ ਵੈਕਸੀਨ ਦੀ ਦੂਜ਼ੀ ਡੋਜ਼ ਲਗਾਉਣੀ ਬਹੁਤ ਜਰੂਰੀ ਹੈ। ਇਸ ਲਈ ਲੋਕ ਕੋਵਿਡ ਵੈਕਸੀਨ ਦੀ ਦੂਜ਼ੀ ਡੋਜ਼ ਤਰਜ਼ੀਹ ਦੇ ਆਧਾਰ ‘ਤੇ ਲਗਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਨੂੰ ਐਤਵਾਰ ਵਾਲੇ ਦਿਨ ਹੁਣ ਕੇਵਲ ਦੂਜੀ ਡੋਜ਼ ਹੀ ਲਗਾਈ ਜਾਂਦੀ ਹੈ ਤਾਂ ਜੋ ਲੋਕਾਂ ਵਿੱਚ ਬਿਮਾਰੀ ਨਾਲ ਲੜਨ ਦੀ ਪੂਰੀ ਸ਼ਕਤੀ ਪੈਦਾ ਕੀਤੀ ਜਾ ਸਕੇ।ਉਨਾਂ ਕਿਹਾ ਕਿ ਸੋਮਵਾਰ ਤੋਂ ਸ਼ਨਿੱਚਰਵਾਰ ਪਹਿਲੀ ਤੇ ਦੂਜੀ ਦੋਵੇਂ ਖੁਰਾਕਾਂ ਲੱਗਣਗੀਆਂ।ਉਨ੍ਹਾਂ ਦੱਸਿਆ ਕਿ ਕੋਵੀਸ਼ੀਲਡ ਵੈਕਸ਼ੀਨ ਦੀ ਦੂਜੀ ਡੋਜ਼ 84 ਦਿਨ ਬਾਅਦ ਅਤੇ ਕੋਵੈਕਸੀਨ ਦੀ ਦੂਜੀ ਡੋਜ 28 ਦਿਨ ਬਾਅਦ ਲਗਾਈ ਜਾਂਦੀ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …