Friday, April 24, 2026

ਪੰਜਾਬ ਪ੍ਰਦੇਸ਼ ਕਾਂਗਰਸ ਵਲੋ ਵਿਧਾਨ ਸਭਾ ਹਲਕਾ ਮਜੀਠਾ ਵਿਚ ਪੰਜਾਬ ਬਚਾਓ ਮੁਹਿੰਮ ਦੀ ਸ਼ੁਰੂਆਤ

PPN1311201420

ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਵਲੋ ਵਿਧਾਨ ਸਭਾ ਹਲਕਾ ਮਜੀਠਾ ਵਿਚ ਪੰਜਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਰਾਸ਼ਟਰੀ ਸਕਤੱਰ ਹਰੀਸ਼ ਚੌਧਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਸ੍ਰ. ਅਮਰ ਸਿੰਘ ਵਿਸੇਸ਼ ਤੌਰ ਤੇ ਪੁੱਜੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕੋਈ ਸਿਆਸੀ ਲਾਹਾ ਲੈਣਾ ਨਹੀ ਬਲਕਿ ਨਸ਼ਿਆਂ ਵਿਚ ਗਰਕ ਹੋ ਰਹੀ ਪੰਜਾਬ ਦੀ ਜੁਆਨੀ ਨੂੰ ਬਚਾਉਣਾ ਹੈ।ਇਸ ਮੁਹਿੰਮ ਬਾਰੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਚੰਡੀਗੜ੍ਹ ਫੇਰੀ ਦੋਰਾਣ ਗਲਬਾਤ ਕਰਦਿਆਂ ਦਸਿਆ ਸੀ। ਸ੍ਰ. ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਗਰਕ ਹੁੰਦਾ ਜਾ ਰਿਹਾ ਹੈ। ਇਸ ਵਿਚ ਕਿਸ ਦਾ ਕੀ ਰੋਲ ਹੈ ਇਸ ਤੋ ਹਰ ਕੋਈ ਭਲੀਭਾਤ ਜਾਣੂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜੋ ਕਿ ਇਸ ਸਿਆਸੀ ਪਾਰਟੀ ਦੇ ਨਾਲ ਨਾਲ ਇਕ ਸਮਾਜ ਸੇਵੀ ਸੰਸਥਾਂ ਵਜੋ ਵੀ ਕੰਮ ਕਰਦੀ ਆ ਰਹੀ ਹੈ ਨੇ ਇਹ ਫੈਸਲਾ ਕੀਤਾ ਹੈ ਕਿ ਇਕ ਵਾਰ ਫਿਰ ਤੋ ਸਮਾਜ ਨੂੰ ਇਸ ਕੋਹੜ ਤੋ ਮੁਕਤ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਪੰਜ ਹਲਕਿਆਂ ਦੀ ਚੋਣ ਕੀਤੀ ਹੈ ਜਿਸ ਵਿਚ ਮਜੀਠਾ, ਚਬੇਵਾਲ, ਸਨੋਰ, ਕਾਦੀਆਂ ਲੁਧਿਆਣਾ ਪੱਛਮੀ ਨੂੰ ਚੁਣਿਆ ਗਿਆ ਹੈ।

ਸ੍ਰ. ਮਜੀਠੀਆ ਨੇ ਕਿਹਾ ਕਿ ਕਾਂਗਰਸ ਆਪਣੇ ਸ਼ੁਰੂਆਤੀ ਦੌਰ ਤੋ ਹੀ ਸਮਾਜਿਕ ਤਬਦੀਲੀ ਤੇ ਇਨਸਾਨੀ ਕਦਰਾਂ ਕੀਮਤਾਂ ਦੇ ਰਾਸ਼ਟਰੀ ਝੰਡਾ ਬਰਦਾਰ ਵਜੋ ਉਭਰ ਕੇ ਸਾਹਮਣੇ ਆਈ ਤੇ ਇਹੀ ਕਾਰਨ ਸੀ ਕਿ ਕਾਂਗਰਸ ਭਾਰਤੀ ਰਾਸ਼ਟਰਵਾਦ ਦਾ ਮਜਬੂਤ ਨੀਂਹ ਪੱਥਰ ਬਣੀ ਤੇ ਦੇਸ਼ ਦੀ ਅਜਾਦੀ ਹਾਸਲ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਮੌਕੇ ਤੇ ਪੁੱਜੇ ੯੦੦ ਦੇ ਕਰੀਬ ਸਵੈ ਸੇਵੀਆਂ ਨੂੰ ਯਾਦ ਕਰਵਾਉਦਿਆਂ ਕਿਹਾ ਕਿ ਕਿਹਾ ਕਿ ਇਸ ਦੇਸ਼ ਤੇ ਕਾਂਗਰਸ ਨੇ ਕਰੀਬ ੫੪ ਸਾਲ ਤਕ ਰਾਜ ਕੀਤਾ ਹੈ। ਸਮੇ ਦੀ ਤਬਦੀਲੀ ਦੇ ਨਾਲ ਲੋਕਾਂ ਦੀ ਸੋਚ ਵਿਚ ਵੀ ਤਬਦੀਲੀ ਆਈ ਹੈ ਜਿਸ ਨੂੰ ਸਮਝਣ ਵਿਚ ਕੋਤਾਹੀ ਹੋਈ ਹੈ ਸਿਟੇ ਵਜੋ ਕਾਂਗਰਸ ਇਤਿਹਾਸ ਦੀਆਂ ਸਭ ਤੋ ਘਟ ਸੀਟਾਂ ਲੈ ਕੇ ਲੋਕ ਸਭਾ ਵਿਚ ਪੁੱਜੀ ਹੈ। ਉਨ੍ਹਾਂ ਕਿਹਾ ਕਿ ਅਸੀ ਲੋਕ ਸੇਵਾ ਨੂੰ ਅਧਾਰ ਬਣਾ ਕੇ ਕੰਮ ਕਰ ਰਹੇ ਹਾਂ ਤੇ ਅਸੀ ਸਮਾਜਿਕ ਮੁੱਦਿਆਂ ਜਿੰਨਾਂ ਵਿਚ  ਭਰੂਣ ਹਤਿਆ, ਬੇਰੋਜ਼ਗਾਰੀ ਸਮੇਤ ਧੀਆਂ ਤੇ ਔਰਤਾਂ ਦੀ ਸੁਰਖਿਆ ਯਕੀਨੀ ਬਨਾਉਣ ਲਈ ਕੰਮ ਕਰਾਗੇ। ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਸਵੈ ਰੋਜ਼ਗਾਰ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋ ਪਹਿਲਾਂ  ਪ੍ਰਿਸੀਪਲ ਸਤਿੰਦਰ ਕੋਰ ਜੋ ਕਿ ਮਨੋਵਿਗਿਆਨ ਦੇ ਪ੍ਰੋਫੈਸਰ ਹਨ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਦਸਣਯੌਗ ਹੈ ਕਿ ਲਾਲੀ ਮਜੀਠੀਆ ਦੀ ਪਹਿਲ ਕਦਮੀ ਤੋ ਬਾਅਦ ੬੦ ਪਿੰਡਾਂ ਵਿਚੋ ੯੦੦ ਦੇ ਕਰੀਬ ਨੋਜਵਾਨ ਸ਼ਾਮਲ ਹੋਏ ਅਤੇ ਭਵਿਖ ਵਿਚ ਮਜੀਠਾ ਹਲਕੇ ਦੇ ੯੦ ਪਿੰਡਾਂ ਦੇ ੨੦੦੦ ਨੋਜਵਾਨਾਂ ਨੂੰ ਸ਼ਾਮਲ ਕੀਤੇ ਜਾਣ ਦਾ ਟੀਚਾ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply