Saturday, April 4, 2026

ਸਨਅਤਕਾਰਾਂ-ਵਪਾਰੀਆਂ ਦੀਆਂ ਜਾਇਜ਼ ਮੰਗਾਂ ਹੋਣਗੀਆਂ ਪੂਰੀਆਂ -ਸੋਨੀ

ਮਖੂ-ਪੱਟੀ ਰੇਲ ਲਿੰਕ ਜਲਦੀ ਸ਼ਰੂ ਕਰਾਂਗੇ-ਕੋਟਲੀ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਵਪਾਰ ਮੰਡਲ ਵਲੋਂ ਕਰਵਾਈ ਭੇਟ ਵਾਰਤਾ ਨੂੰ ਸੰਬੋਧਨ ਕਰਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਜਾਇਜ਼ ਮੰਗਾਂ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਪੰਜਾਬ ਦੀ ਸਨਅਤ ਨੇ ਗੁਆਂਢੀ ਰਾਜਾਂ ਨੂੰ ਕੇਂਦਰ ਵਲੋਂ ਦਿੱਤੀਆਂ ਛੋਟਾਂ ਦੀ ਮਾਰ ਝੱਲ ਰਹੀ ਹੈ, ਜਿਸ ਦੀ ਬਾਂਹ ਫੜਨਾ ਸਾਡਾ ਫਰਜ਼ ਹੈ।ਉਨਾਂ ਕਿਹਾ ਕਿ ਸਾਡੀ ਕੋਸ਼ਿਸ ਕੇਵਲ ਤੁਹਾਨੂੰ ਇਥੇ ਪ੍ਰਫੁਲਿਤ ਕਰਨ ਦੀ ਹੀ ਨਹੀਂ, ਬਲਿਕ ਇਹ ਵੀ ਕੋਸ਼ਿਸ ਹੋ ਰਹੀ ਹੈ ਕਿ ਬਾਹਰੋਂ ਵੀ ਸਨਅਤਾਂ ਆ ਕੇ ਇਥੇ ਲੱਗਣ।ਉਨਾਂ ਕਿਹਾ ਕਿ ਅਸੀਂ ਪ੍ਰਦੂਸ਼ਣ ਦੇ ਮਾਮਲੇ ‘ਤੇ ਵੀ ਕੇਂਦਰ ਸਰਕਾਰ ਵਾਲਾ ਫਾਰਮੂਲਾ ਲਾਗੂ ਕਰਾਂਗੇ।ਉਨਾਂ ਭਰੋਸਾ ਦਿੱਤਾ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਅਧਿਕਾਰੀਆਂ ਅਤੇ ਸਬੰਧਤ ਮੰਤਰਾਲਿਆਂ ਨਾਲ ਮੀਟਿੰਗ ਕਰਕੇ ਅਸੀਂ ਮੁੱਖ ਮੰਤਰੀ ਕੋਲ ਤੁਹਾਡੇ ਵਕੀਲ ਬਣ ਕੇ ਤੁਹਾਡੇ ਮੁੱਦੇ ਉਠਾਵਾਂਗੇ।ਉਨਾਂ ਵਪਾਰ ਮੰਡਲ ਵਲੋਂ ਅੱਜ ਦੀ ਮੀਟਿੰਗ ਲਈ ਕੀਤੀ ਪਹਿਲ ਕਦਮੀ ਦੀ ਸਰਾਹਨਾ ਕੀਤੀ। ਉਨਾਂ ਕਿਹਾ ਜੇਕਰ ਪੰਜਾਬ ਦਾ ਕਿਸਾਨ, ਸਨਅਤਕਾਰ ਅਤੇ ਵਪਾਰੀ ਖੁਸ਼ ਨਹੀਂ ਤਾਂ ਅਸੀਂ ਵੀ ਖੁਸ਼ ਨਹੀਂ ਹੋ ਸਕਦੇ।
                   ਸਨਅਤ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਮੁੰਬਈ ਬੰਦਰਗਾਹ ਨਾਲ ਸਬੰਧ ਸੌਖਾ ਕਰਨ ਲਈ ਪੱਟੀ-ਮਖੂ ਰੇਲਵੇ ਲਿੰਕ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ।ਉਨਾਂ ਕਿਹਾ ਕਿ ਸਾਡੀ ਸਰਕਾਰ ਸਨਅਤ ਪੱਖੀ ਹੈ ਅਤੇ ਅਸੀਂ ਕੋਸ਼ਿਸ ਕਰ ਰਹੇ ਹਾਂ ਪ੍ਰੋਫੈਸ਼ਨਲ ਟੈਕਸ ਅਤੇ ਇੰਸਟੀਚਿਊਨਲ ਟੈਕਸ ਵਿਚ ਕੁੱਝ ਰਾਹਤ ਦਿੱਤੀ ਜਾਵੇ।ਇਸ ਦੇ ਨਾਲ ਹੀ ਉਨਾਂ ਵੈਟ ਸੇਟਲਮੈਂਟ ਲਈ ‘‘ਵੰਨ ਟਾਈਮ ਸੈਟਲਮੈਂਟ’’ ਸਕੀਮ ਵੀ ਛੇਤੀ ਸ਼ੁਰੂ ਕਰਨ ਦਾ ਐਲਾਨ ਕੀਤਾ।ਕੋਟਲੀ ਨੇ ਕਿਹਾ ਕਿ ਸਾਡੀ ਕੋਸ਼ਿਸ ਵਪਾਰ-ਸਨਅਤ ਨੂੰ ਚੰਗਾ ਮਾਹੌਲ ਦੇਣ ਦੀ ਹੈ ਤਾਂ ਜੋ ਤੁਹਾਡੇ ਕਾਰੋਬਾਰ ਤਰੱੱਕੀ ਕਰਨ।ਕੋਟਲੀ ਨੇ ਅੰਮ੍ਰਿਤਸਰ ਵਿਚ ਵਪਾਰੀਆਂ ਤੇ ਸਨਅਤਕਾਰਾਂ ਲਈ ਬਣਨ ਵਾਲੇ ਕੇਂਦਰ ਨੂੰ ਵੀ ਛੇਤੀ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ।
                   ਆਰ.ਐਸ ਸਚਦੇਵਾ ਨੇ ਪੰਜਾਬ ਦੀ ਸਨਅਤ, ਵਪਾਰ ਤੇ ਖੇਤੀ ਲਈ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਖੋਲਣ ਉਤੇ ਜ਼ੋਰ ਦਿੱਤਾ।ਸਮੀਰ ਜੈਨ ਸੈਕਟਰੀ ਵਪਾਰ ਮੰਡਲ ਨੇ ਪੱਟੀ-ਮਖੂ ਰੇਲ ਲਿੰਕ ਜਲਦੀ ਸ਼ੁਰੂ ਕਰਨ ਦੀ ਮੰਗ ਰੱਖੀ।ਪਿਆਰਾ ਲਾਲ ਸੇਠ ਨੇ ਅੰਮ੍ਰਿਤਸਰ ਵਿਚ ਵਪਾਰ ਭਵਨ ਬਨਾਉਣ ਲਈ ਥਾਂ ਦੀ ਮੰਗ ਕੀਤੀ।
             ਇਸ ਮੌਕੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸੁਨੀਲ ਦੱਤੀ, ਚੇਅਰਪਰਸਨ ਖਾਦੀ ਬੋਰਡ ਸ੍ਰੀਮਤੀ ਮਮਤਾ ਦੱਤਾ, ਗੌਰਵ ਗੁਪਤਾ, ਅਸ਼ਵਨੀ ਕੁਮਾਰ, ਪਿਆਰੇ ਲਾਲ ਸੇਠ, ਜੀ.ਐ. ਸਨਅਤ ਮਾਨਵਪ੍ਰੀਤ ਸਿੰਘ, ਐਕਸੀਅਨ ਹਰਪਾਲ ਸਿੰਘ, ਰਾਜੀਵ ਸੀ.ਆਈ.ਆਈ, ਕਮਲ ਡਾਲਮੀਆ ਸਚਦੇਵਾ, ਸੁਰਿੰਦਰ ਦੁੱਗਲ, ਐਲ.ਆਰ ਸੋਢੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …