Monday, August 24, 2026

ਬੀ.ਕੇ.ਯੂ (ਦੋਆਬਾ) ਵਲੋਂ ਮੋਦੀ, ਸ਼ਾਹ ਅਤੇ ਮਿਸ਼ਰਾ ਦੇ ਪੁੱਤਲੇ ਫੂਕੇ, ਕੀਤਾ ਰੋਸ ਮੁਜ਼ਹਾਰਾ

ਮੋਦੀ ਸਰਕਾਰ ਕਿਸਾਨਾਂ ਅੱਗੇ ਜਲਦ ਝੁਕੇਗੀ- ਬਿੱਕਰ ਸਿੰਘ ਮਾਨ

ਸਮਰਾਲਾ, 17 ਅਕਤੂਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਨੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ‘ਤੇ ਬਲਾਕ ਮਾਛੀਵਾੜਾ ਦੇ ਪ੍ਰਧਾਨ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਦੀ ਅਗਵਾਈ ਹੇਠ ਚੰਡੀਗੜ੍ਹ-ਲੁਧਿਆਣਾ ਹਾਈਵੇ ‘ਤੇ ਦਿਆਲਪੁਰਾ ਪੁਲ ਥੱਲੇ ਮੋਦੀ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁਤਲੇ ਫੂਕੇ ਗਏ।ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਘਿਣਾਉਣੇ ਕਾਰਨਾਮਿਆਂ ਨੂੰ ਰੱਜ਼ ਕੇ ਕੋਸਿਆ ਗਿਆ।ਬਿੱਕਰ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਵੇਂ ਸ੍ਰੀ ਰਾਮ ਚੰਦਰ ਨੇ ਰਾਵਣ ਨੂੰ ਸਜ਼ਾ ਦੇ ਕੇ ਬਦੀ ਉਤੇ ਨੇਕੀ ਦੀ ਜਿੱਤ ਪ੍ਰਾਪਤ ਕੀਤੀ ਸੀ।ਉਸੇ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨੋਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਕਿਸਾਨ ਆਪਣੀ ਜਿੱਤ ਦਾ ਜਸ਼ਨ ਜਲਦ ਹੀ ਮਨਾਉਣਗੇ। ਉਨਾਂ ਕਿਹਾ ਕਿ ਭਾਜਪਾ ਸਰਕਾਰ ਜਿਸ ਤਰ੍ਹਾਂ ਕਿਸਾਨਾਂ ਦੇ ਸੰਘਰਸ਼ ਨੂੰ ਜਾਣਬੁੱਝ ਕੇ ਭੜਕਾ ਕੇ ਹਿੰਸਾਤਮਕ ਰੂਪ ਦੇਣਾ ਚਾਹੁੰਦੀ ਹੈ, ਭਾਜਪਾ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਕਿਸਾਨ ਕਾਮਯਾਬ ਨਹੀਂ ਹੋਣ ਦੇਣਗੇ।ਧਰਨੇ ਵਿੱਚ ਬਲਵੀਰ ਸਿੰਘ ਖੀਰਨੀਆਂ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਅਤੇ ਜਰਨੈਲ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਜਦਕਿ ਜੀਵਨ ਸਿੰਘ ਮੱਲ ਮਾਜ਼ਰਾ ਸਕੱਤਰ, ਬਲਜੀਤ ਸਿੰਘ ਕਟਾਣਾ ਸਾਹਿਬ, ਦਰਵਾਰਾ ਸਿੰਘ ਕਟਾਣਾ ਸਾਹਿਬ, ਗੁਰਦੇਵ ਸਿੰਘ ਕਟਾਣਾ ਸਾਹਿਬ, ਗੁਰਦੇਵ ਸਿੰਘ ਕਟਾਣਾ ਸਾਹਿਬ, ਬਲਵੀਰ ਸਿੰਘ ਕਟਾਣਾ ਸਾਹਿਬ, ਬਲਜਿੰਦਰ ਸਿੰਘ ਕਟਾਣਾ ਸਾਹਿਬ, ਕਰਮਜੀਤ ਸਿੰਘ ਕੋਟਲਾ ਸਮਸ਼ਪੁਰ, ਗੁਰਮੇਲ ਸਿੰਘ ਮੰਜਾਲੀਆਂ (ਸਾਬਕਾ ਸਰਪੰਚ) ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਯੂਨੀਅਨ ਦੇ ਵਰਕਰ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …