ਕਿਸਾਨ ਹਲ ਤੇ ਪਜ਼ਾਲੀ ਹੀ ਨਹੀਂ ਚੁੱਕ ਸਕਦੇ, ਸਗੋਂ ਆਪਣੇ ਹੱਕਾਂ ਲਈ ਘੇਰ ਸਕਦੇ ਹਨ ਹਾਕਮ – ਗਿਆਸਪੁਰਾ
ਸਮਰਾਲਾ, 17 ਅਕਤੂਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ
ਘੁਲਾਲ ਟੋਲ ਪਲਾਜਾ ਵਿਖੇ ਇੱਕ ਵੱਡੇ ਇਕੱਠ ਦੇ ਰੂਪ ਵਿੱਚ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕਰਨ ਲਈ ਅਤੇ ਲਖੀਮਪੁਰ ਵਿਖੇ ਵਾਪਰੇ ਦੁਖਦ ਕਾਂਢ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਜੈ ਮਿਸ਼ਰਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੱਟੜ, ਯੋਗੀ, ਤੋਮਰ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਖੀ ਅਡਾਨੀ, ਅੰਬਾਨੀਆਂ ਦੇ ਪੁਤਲੇ ਫੂਕ ਕੇ ਰੋਸ ਵਿਖਾਵਾ ਕੀਤਾ ਗਿਆ।ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਸੰਬੋਧਨ ਵਿੱਚ ਕਿਹਾ ਕਿ ਦੁਸਹਿਰਾ, ਦੀਵਾਲੀ ਸਾਡੇ ਧਾਰਮਿਕ ਤਿਉਹਾਰ ਹਨ ਅਤੇ ਦੁਸਹਿਰੇ ਮੌਕੇ ਨੇਕੀ ਦੀ ਬਦੀ ਉਤੇ ਜਿੱਤ ਹੋਈ ਸੀ, ਪ੍ਰੰਤੂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਹੀ ਦੇਸ਼ ਦੇ ਅੰਨਦਾਤੇ ਦੀਆਂ ਜੜ੍ਹਾਂ ਪੁੱਟਣ ‘ਚ ਲੱਗਿਆ ਹੋਇਆ ਹੈ।ਉਨਾਂ ਕਿਹਾ ਕਿ ਪ੍ਰੰਤੂ ਅੱਜ ਦੇਸ਼ ਦਾ ਕਿਸਾਨ ਪੂਰੀ ਤਰ੍ਹਾਂ ਜਾਗ ਚੁੱਕਿਆ ਹੈ, ਉਹ ਕੇਵਲ ਹਲ ਅਤੇ ਪੰਜ਼ਾਲੀ ਹੀ ਨਹੀਂ ਚੁੱਕ ਸਕਦਾ, ਸਗੋਂ ਆਪਣੇ ਹੱਕਾਂ ਲਈ ਦੇਸ਼ ਦੇ ਹੁਕਮਰਾਨਾਂ ਨੂੰ ਵੀ ਘੇਰਨ ਦਾ ਜ਼ੇਰਾ ਵੀ ਰੱਖਦਾ ਹੈ।ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਦੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਸੇ ਤਰ੍ਹਾਂ ਸ਼ਾਂਤਪੂਰਵਕ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਜਾਰੀ ਰਹੇਗਾ।
ਰੋਸ ਵਿਖਾਵੇ ਵਿੱਚ ਮੋਹਣ ਸਿੰਘ ਬਾਲਿਓਂ ਪ੍ਰਧਾਨ ਬਲਾਕ ਮਾਛੀਵਾੜਾ, ਨਵਰੋਜ ਸਿੰਘ ਰੋਜੀ ਉਟਾਲਾਂ ਬਲਾਕ ਪ੍ਰਧਾਨ ਸਮਰਾਲਾ, ਮਨਪ੍ਰੀਤ ਰੋਹਲੇ ਜਨਰਲ ਸਕੱਤਰ, ਮਨਪ੍ਰ੍ਰੀਤ ਸਿੰਘ ਘੁਲਾਲ, ਗੁਰਜੀਤ ਸਿੰਘ ਗੜ੍ਹੀ, ਗੁਰਮੀਤ ਸਿੰਘ ਗੜ੍ਹੀ, ਬਹਾਦਰ ਸਿੰਘ ਰੋਹਲੇ, ਸਵਰਨ ਸਿੰਘ ਘੁਲਾਲ, ਪ੍ਰੀਤ ਘੁਲਾਲ, ਬਲਜਿੰਦਰ ਸਿੰਘ ਹਰਿਓਂ, ਕੁਲਦੀਪ ਸਿੰਘ ਗੜ੍ਹੀ, ਡਾ. ਗੱਗੂ ਘੁਲਾਲ, ਗੁਰਮੁੱਖ ਸਿੰਘ ਢੰਡੇ, ਉਜਾਗਰ ਸਿੰਘ ਚਹਿਲਾਂ, ਹਰਪ੍ਰੀਤ ਸਿੰਘ ਘੁਲਾਲ , ਤੇਜਵੰਤ ਸਿੰਘ ਬਾਲਿਓਂ, ਸਰਪੰਚ ਕਿਰਨਦੀਪ ਸਿੰਘ ਬਾਲਿਓਂ, ਸੱਤੀ ਉਟਾਲਾਂ, ਪ੍ਰੇਮ ਸਿੰਘ ਢੰਡੇ, ਗੁਰਤੇਜ ਸਿੰਘ ਬਾਲਿਓਂ, ਦਲਜਿੰਦਰ ਸਿੰਘ ਮਾਛੀਵਾੜਾ, ਲਵਪ੍ਰ੍ਰੀਤ ਸਿੰਘ ਬਾਲਿਓਂ, ਬਲਦੇਵ ਸਿੰਘ, ਗੱਗੀ ਘੁਲਾਲ, ਰਾਜਾ ਘੁਲਾਲ, ਗੁਰਦੀਪ ਸਿੰਘ ਮਾਦਪੁਰ, ਕਰਨੈਲ ਸਿੰਘ ਚਹਿਲਾਂ, ਸੁੱਖੀ ਰੋਹਲੇ, ਧੰਨਾ ਸਿੰਘ ਕਟਾਣਾ ਸਾਹਿਬ, ਤੇਜਿੰਦਰ ਸਿੰਘ ਘੁਲਾਲ, ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸ਼ਿਰਕਤ ਕੀਤੀ।
Punjab Post Daily Online Newspaper & Print Media