ਅੰਮ੍ਰਿਤਸਰ, 17 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਅੰਗਰੇਜ਼ੀ ਸਾਹਿਤ ਸਭਾ ਵਲੋਂ ਸਾਹਿਤਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਕਾਲਜ
ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ: ਅਨੁਪਮ ਸੰਧੂ ਮੁੱਖੀ ਅੰਗਰੇਜ਼ੀ ਵਿਭਾਗ ਨੇ ਕੀਤੀ।
ਇਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਹਿਤ ਮਨੁੱਖੀ ਤਜ਼ਰਬਿਆਂ ਦੀ ਤਰਜ਼ਮਾਨੀ ਕਰਦਾ ਹੋਇਆ ਹਜ਼ਾਰਾਂ ਸਾਲਾਂ ਪੁਰਾਣੀ ਲੋਕ ਸਿਆਣਪ ਦਾ ਅਣਮੁੱਲਾ ਖਜ਼ਾਨਾ ਹੈ।ਇਹ ਜਿੱਥੇ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਂਦਾ ਹੈ, ਉਥੇ ਹੀ ਇਹ ਉਸ ਨੂੰ ਅਜੋਕੀਆਂ ਸਮੱਸਿਆਵਾਂ ਨਾਲ ਨਜਿੱਠਣ ਦਾ ਮਾਰਗ ਦਰਸ਼ਨ ਵੀ ਕਰਦਾ ਹੈ।ਪ੍ਰੋ: ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਅੰਗਰੇਜ਼ੀ ਭਾਸ਼ਾ ਮਨੁੱਖ ਨੂੰ ਵਿਸ਼ਵ ਸਾਹਿਤ ਨਾਲ ਜੋੜਣ ਨਾਲ ਸਥਾਨਕ ਮੁੱਦਿਆਂ ਨੂੰ ਸਾਹਿਤ ਰਾਹੀਂ ਸਮੁੱਚੇ ਵਿਸ਼ਵ ਸਾਹਮਣੇ ਪੇਸ਼ ਕਰਨ ਦਾ ਜ਼ਰੀਆ ਵੀ ਹੈ।
ਪੇਪਰ ਰੀਡਿੰਗ ਅਤੇ ਪੱਛਮੀ ਸੰਗੀਤ ਮੁਕਾਬਲੇ ਕਰਵਾਏ ਗਏ, ਜਿਸ ’ਚ ਡਾ. ਤਮਿੰਦਰ ਸਿੰਘ ਭਾਟੀਆ ਡੀਨ ਅਕਾਦਮਿਕ ਮਾਮਲੇ ਦੇ ਡਾਇਰੈਕਟਰ ਆਈ.ਕਿਊ.ਏ.ਸੀ, ਪ੍ਰੋ: ਸੁਖਮੀਨ ਬੇਦੀ ਓ.ਐਸ.ਡੀ. ਅਤੇ ਸਹਾਇਕ ਕੰਟਰੋਲਰ ਪ੍ਰੀਖਿਆਵਾਂ ਨੇ ਜੱਜ ਸਾਹਿਬਾਨਾਂ ਦੀ ਭੂਮਿਕਾ ਨਿਭਾਈ।
ਪ੍ਰੋ: ਸੁਖਮੀਨ ਬੇਦੀ ਨੇ ਵਿਦਿਆਰਥੀਆਂ ਤੇ ਵਿਭਾਗ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਹਿਪਾਠੀ ਗਤੀਵਿਧੀਆਂ ਵਿਦਿਆਰਥੀਆਂ ’ਚ ਸਵੈ ਭਰੋਸਾ ਪੈਦਾ ਕਰਦੀਆਂ ਹਨ ।ਮੰਚ ਸੰਚਾਲਣ ਬੀ.ਏ ਆਨਰਜ਼ ਅੰਗਰੇਜ਼ੀ ਸਮੈਸਟਰ 5ਵਾਂ ਦੀਆਂ ਵਿਦਿਆਰਥਣਾਂ ਸਿਮਰਨ ਕੌਰ ਸੋਹਲ ਅਤੇ ਰੀਆ ਸੈਣੀ ਨੇ ਕੀਤਾ।20 ਵਿਦਿਆਰਥੀਆਂ ਪੇਪਰ ਪੜ੍ਹੇ ਅਤੇ ਪੱਛਮੀ ਸੰਗੀਤ ਮੁਕਾਬਲਿਆਂ ’ਚ ਹਿੱਸਾ ਲਿਆ, ਜਿਸ ’ਚੋਂ ਰਵਗੁਣ, ਤਰਨਮ, ਰੀਆ ਸੈਣੀ, ਵਿਜੈ ਪਾਲ ਅਤੇ ਸਮ੍ਰਿਦੀ ਸਹਿਗਲ ਨੇ ਇਨਾਮ ਹਾਸਲ ਕੀਤੇ।
ਅੰਤ ’ਚ ਪ੍ਰੋਗਰਾਮ ਦੇ ਕਨਵੀਨਰ ਡਾ. ਜਸਵਿੰਦਰ ਕੌਰ ਨੇ ਮੁੱਖ ਮਹਿਮਾਨ, ਜੱਜ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਗਰੇਜ਼ੀ ਸਾਹਿਤ ਸਭਾ ਵਿਦਿਆਰਥੀਆਂ ਵਿਚਲੇ ਲੁਕਵੇਂ ਗੁਣਾਂ ਨੂੰ ਉਜਾਗਰ ਕਰਨ ਲਈ ਸਮੇਂ-ਸਮੇਂ ਪ੍ਰੋਗਰਾਮ ਦਾ ਆਯੋਜਨ ਕਰਵਾਉਂਦੀ ਹੈ।
ਪ੍ਰੋਗਰਾਮ ਵਿੱਚ ਪ੍ਰੋ: ਸੁਨਿੰਦਰਜੀਤ ਕੌਰ, ਪ੍ਰੋ: ਪਰਨੀਤ ਕੌਰ, ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਸਾਵੰਤ ਸਿੰਘ ਮੰਟੋ, ਪ੍ਰੋ: (ਡਾ.) ਮਮਤਾ ਮਹਿੰਦਰੂ, ਪ੍ਰੋ: ਵਿਜੈ ਬਰਨਾਰਡ, ਪ੍ਰੋ: (ਡਾ.) ਜਸਵਿੰਦਰ ਕੌਰ, ਪ੍ਰੋ: ਦਲਜੀਤ ਸਿੰਘ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਸੌਰਵ ਮੇਘ, ਪ੍ਰੋ: ਮਾਰਕਸ ਆਦਿ ਸ਼ਾਮਿਲ ਸਨ।
Check Also
ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ
ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …
Punjab Post Daily Online Newspaper & Print Media