ਅੰਮ੍ਰਿਤਸਰ, 17 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀਞ ਰਣਜੀਤ ਐਵੀਨਿਊ ਵਿਖੇ ਸਾਈਬਰ ਸੁਰੱਖਿਆ ਦਿਵਸ ਦੇ
ਸਬੰਧ ’ਚ ‘ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀਇੰਸਟੀਚਿਸ਼ਨ ਇਨੋਵੇਸ਼ਨ ਸੈਲ’ ਦੇ ਸਹਿਯੋਗ ਨਾਲ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਮੌਜ਼ੂਦਾ ਸਮੇਂ ਉਭਰ ਰਹੀਆਂ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਸ਼ਾਮਲ ਹੋਏ ਹੈਕਰਸ਼ਾਲਾ ਦੇ ਡਾਇਰੈਕਟਰ ਅਤੇ ਬੁਲਾਰੇ ਡਾ. ਰਕਸ਼ਿਤ ਟੰਡਨ ਦਾ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਉਚੇਚੇ ਤੌਰ ’ਤੇ ਸਵਾਗਤ ਕੀਤਾ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਇਸ ਤਕਨੀਕੀ ਯੁੱਗ ’ਚ ਸਾਈਬਰ ਸੁਰੱਖਿਆ ਇਕ ਸਮੇਂ ਦੀ ਲੋੜ ਹੈ। ਜਿਵੇਂ ਕਿ ਅਸੀ ਲੋਕ ਵੱਖ-ਵੱਖ ਆਨਲਾਈਨ ਪੋਰਟਲਾਂ ਰਾਹੀਂ ਇਕ ਦੂਜੇ ਨਾਲ ਡਾਟਾ ਸਾਂਝਾ ਕਰ ਰਹੇ ਹਾਂ, ਇਸ ਸਬੰਧੀ ਬਹੁਤ ਮਹੱਤਵਪੂਰਨ ਹੈ ਕਿ ਅਸੀ ਸਾਰੇ ਇਸ ਨਾਲ ਜੁੜੀ ਸੁਰੱਖਿਆ ਬਾਰੇ ਜਾਗਰੂਕ ਹੋ ਸਕੀਏ।
ਡਾ. ਟੰਡਨ ਨੇ ਆਪਣੇ ਭਾਸ਼ਣ ’ਚ ਸਾਈਬਰ ਸੁਰੱਖਿਆ ਅਤੇ ਇਸ ਦੇ ਉਭਰ ਰਹੇ ਉਪਯੋਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਸਾਈਟਾਂ ਅਤੇ ਭਵਿੱਖ ਦੇ ਕਿਸੇ ਵੀ ਹਾਲਾਤ ਲਈ ਹੈਲਪ ਲਾਈਨ ਨੰਬਰਾਂ ਬਾਰੇ ਚਾਨਣਾ ਪਾਇਆ।ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਅਤੇ ਇਸ ਨੂੰ ਜ਼ਿੰਦਗੀ ਭਰ ਦਾ ਕੈਰੀਅਰ ਬਣਾਉਣ ਦੇ ਮੌਕਿਆਂ ਸਬੰਧੀ ਵੀ ਜਾਣਕਾਰੀ ਦਿੱਤੀ।ਡਾ. ਟੰਡਨ ਨੇ ਸਾਈਬਰ ਗਿਆਨ ਦੀ ਜ਼ਰੂਰਤ ਬਾਰੇ ਚਰਚਾ ਕੀਤੀ ਅਤੇ ਸਾਈਬਰ ਸਪੇਜ਼ ’ਚ ਸ਼ਾਂਤੀ ਅਤੇ ਸਥਿਰਤਾ ਦੇ ਵਿਚਾਰ ਨੂੰ ਅਗਾਂਹ ਵਧਾਇਆ।
ਵੈਬੀਨਾਰ ਮੌਕੇ ਇਕ ਆਨਲਾਈਨ ਸਹੁੰ ਚੁੱਕ ਸਮਾਗਮ ਵੀ ਆਯੋਜਿਤ ਕੀਤਾ ਗਿਆ।ਅੰਤ ’ਚ ਡਾ. ਰਿਪਿਨ ਕੋਹਲੀ ਡੀਨ (ਆਰ.ਐਂਡ.ਸੀ), ਪੀ. ਪ੍ਰਸ਼ਾਂਤ ਉਪ ਡੀਨ ਉਦਯੋਗ ਅਤੇ ਅਕਾਦਮਿਕ, ਆਈ.ਆਈ.ਸੀ ਪ੍ਰਧਾਨ ਵਲੋਂ ਪ੍ਰੋਗਰਾਮ ਦੇ ਬੁਲਾਰੇ ਦੀ ਪ੍ਰਸੰਸਾ ਕੀਤੀ ਗਈ।ਕੇ.ਸੀ.ਈ.ਟੀ.ਆਈ.ਆਈ.ਸੀ ਵਿਦਿਆਰਥੀ ਅੰਬੈਸਡਰ ਸਵਨੀਤ ਕੌਰ, ਸੁਖਮਨਪ੍ਰੀਤ ਕੌਰ, ਤਨੂ ਮਜ਼ੋਤਰਾ ਅਤੇ ਏਕਮਜੋਤ ਕੌਰ ਨੇ ਕੋਆਰਡੀਨੇਟਰ ਅਤੇ ਹਰਮੀਤ ਸਿੰਘ ਨੇ ਤਕਨੀਕੀ ਮੀਡੀਆ ਸਹਾਇਕ ਵਜੋਂ ਭੂਮਿਕਾ ਨਿਭਾਈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਨੇ ਉਕਤ ਵਿਸ਼ੇ ’ਤੇ ਵੈਬੀਨਾਰ ਦਾ ਪਹਿਲਕਦਮੀ ਨਾਲ ਆਗਾਜ਼ ਕਰਨ ਲਈ ਡਾ. ਮੰਜ਼ੂ ਬਾਲਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media