ਸੰਗਰੂਰ, 17 ਅਕਤੂਬਰ (ਜਗਸੀਰ ਲੌਂਗੋਵਾਲ) – ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕਿਟ ਨਜ਼ਦੀਕ ਸ਼ਨੀ ਮੰਦਿਰ ਵਿਖੇ ਮਰਿਯਾਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ
ਦੀ ਲੀਲਾ ਦਾ ਮੰਚਨ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਮਰਿਯਾਦਾ ਨਾਲ ਕੀਤਾ ਗਿਆ।ਸ਼੍ਰੀ ਰਾਮ ਲੀਲਾ ਵੈਲਫੇਅਰ ਕਮੇਟੀ ਸ਼ੇਖੂਪੁਰਾ ਦੇ ਪ੍ਰਧਾਨ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਸਰਪ੍ਰਸਤ ਅਤੇ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਐਮ.ਸੀ ਸੀਮਾ ਗਾਬਾ, ਚੇਅਰਮੈਨ ਅਤੇ ਡੀ.ਜੇ ਲਾਈਟ ਐਂਡ ਸਾਊਂਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪ੍ਰਕਾਸ਼ ਚੰਦ ਕਾਲਾ, ਡਾਇਰੈਕਟਰ ਰਮੇਸ਼ ਖੇਤਰਪਾਲ, ਮੁਨੀਸ਼ ਸਿੰਗਲਾ, ਨੱਥੂ ਲਾਲ ਢੀਂਗਰਾ, ਹਰੀ ਓਮ ਜ਼ਿੰਦਲ, ਕੁਲਦੀਪ ਦਹਿਰਾਨ, ਹਰੀਸ਼ ਅਰੋੜਾ, ਜੋਤੀ ਗਾਬਾ, ਵਿੱਕੀ ਨਾਗਪਾਲ, ਦੀ ਦੇਖ-ਰੇਖ ਹੇਠ ਦੁਸ਼ਹਿਰੇ ਦਾ ਸ਼ੁਭ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਰਾਮ ਲੀਲਾ ਗਰਾਉਂਡ ਵਿਖੇ ਮਨਾਇਆ ਗਿਆ।ਜਿਥੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਵਲੋਂ ਰਾਵਨ, ਕੁੰਭਕਰਨ ਅਤੇ ਮੇਘ ਨਾਥ ਨੂੰ ਅਗਨੀ ਭੇਂਟ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੁਸ਼ਹਿਰਾ ਮਹਿਯਾਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ ਵਲੋਂ ਬੁਰਾਈ, ਲੋਭ, ਹੰਕਾਰ ਅਤੇ ਝੂਠ ਨੂੰ ਖਤਮ ਕਰਕੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਸਿੰਗਲਾ ਨੇ ਰਾਮ ਲੀਲਾ ਕਮੇਟੀ ਵਲੋਂ ਕਰਵਾਏ ਜਾਂਦੇ ਧਾਰਮਿਕ, ਸਮਾਜਿਕ ਕੰਮਾਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਕਮੇਟੀ ਨੂੰ ਜੋ ਵੀ ਗਰਾਂਟ ਦੀ ਲੋੜ ਹੋਵੇਗੀ, ਉਹ ਵੀ ਦਿੱਤੀ ਜਾਵੇਗੀ। ਮੰਚ ਸੰਚਾਲਣ ਕਰਦੇ ਹੋਏ ਕਮੇਟੀ ਦੇ ਸਰਪ੍ਰਸਤ ਅਤੇ ਬੁਲਾਰੇ ਰਾਜ ਕੁਮਾਰ ਅਰੋੜਾ ਤੇ ਹਰੀ ਓਮ ਜ਼ਿੰਦਲ ਵਲੋਂ ਵਿਜੇਇੰਦਰ ਸਿੰਗਲਾ ਨੂੰ ‘ਜੀ ਆਇਆਂ’ ਆਖਿਆ ਗਿਆ।
ਸ਼੍ਰੀ ਰਾਮ ਜੀ ਦੀ ਲੀਲਾ ਦੇ ਮੰਚਨ ਦੌਰਾਨ ਪ੍ਰਿੰਸ ਖੇਤਰਪਾਲ, ਗਗਨ ਖੇਤਰਪਾਲ, ਦੀਪਕ ਗਾਬਾ, ਅਮਨ ਕਾਂਤ, ਬਾਲ ਕਿਸ਼ਨ ਸ਼ੇਖੂਪੁਰੀਆ, ਵਿੱਕੀ ਨਾਗਪਾਲ, ਭੀਮ ਸੈਨ ਮਹਿਤਾ, ਕਮਲਸੇਠ, ਰਜਿਤ ਨਾਗਪਾਲ, ਅਧੂਰਮ ਗਾਬਾ, ਨੀਰਵ ਗਾਬਾ, ਕੇ.ਵੀ ਜ਼ਿੰਦਲ, ਆਦੀ ਗਾਬਾ, ਜਿੰਮੀ ਖੇਤਰਪਾਲ ਵਲੋਂ ਰਾਮ ਲੀਲਾ ਦੇ ਡਾਇਰੈਕਟਰ ਰਮੇਸ਼ ਕੁਮਾਰ ਖੇਤਰਪਾਲ ਜੋ ਪਿਛਲੇ 42 ਸਾਲਾਂ ਤੋਂ ਕਲਾਕਾਰਾਂ ਨੂੰ ਕਲਾ ਦਾ ਜ਼ੌਹਰ ਦਿਖਾਉਣ ਦੀ ਸਿਖਲਾਈ ਦੇ ਰਹੇ ਹਨ, ਵਲੋਂ ਬਹੁਤ ਹੀ ਸ਼ਾਨਦਾਰ ਅਦਾਕਾਰੀ ਪੇਸ਼ ਕੀਤੀ ਗਈ।ਕਮੇਟੀ ਵਲੋਂ ਸਿੰਗਲਾ ਅਤੇ ਉਨ੍ਹਾਂ ਦੇ ਸਪੁੱਤਰ ਮੋਹਿਤ ਸਿੰਗਲਾ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਸੁਭਾਸ਼ ਗਰੋਵਰ, ਓ.ਪੀ ਅਰੋੜਾ, ਹਰੀ ਗੋਪਾਲ ਗਾਬਾ, ਗੋਬਿੰਦਰ ਸ਼ਰਮਾ, ਮੋਤੀ ਲਾਲ ਮਨਚੰਦਾ, ਤਰੁਨ ਅਰੋੜਾ, ਬੱਬੂ ਸੈਨੀ, ਚਮਕੌਰ ਸਿੰਘ ਜੱਸੀ, ਬਦਰੀ ਜ਼ਿੰਦਲ, ਨਰੇਸ਼ ਮਾਂਗੀਆ, ਸਮਾਜ ਸੇਵੀ ਰੂਪ ਸਿੰਗਲਾ, ਸਾਰਾ ਫਾਊਂਡੇਸ਼ਨ ਤੋਂ ਅਸ਼ੋਕ ਸ਼ਰਮਾ, ਗੁਰਤੇਜ ਸਿੰਘ, ਰਾਜ ਕੁਮਾਰ ਸੋਨੀ, ਮੋਨੂੰ ਸ਼ਰਮਾ, ਨਿਸ਼ਾਂਤ ਐਡਵੋਕੇਟ, ਉਦੇਸ਼ ਗੋਇਲ, ਨਿਸ਼ਾਨ ਸਿੰਘ ਆਦਿ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਦੁਸ਼ਹਿਰੇ ਦਾ ਆਨੰਦ ਮਾਣਿਆ।
ਪ੍ਰਧਾਨ ਨਰੇਸ਼ ਗਾਬਾ, ਸਰਪ੍ਰਸਤ ਰਾਜ ਕੁਮਾਰ ਅਰੋੜਾ ਚੇਅਰਮੈਨ, ਪ੍ਰਕਾਸ਼ ਚੰਦ ਕਾਲਾ, ਜਨਰਲ ਸਕੱਤਰ ਨੱਥੂ ਲਾਲ ਢੀਂਗਰਾ, ਰਜਿੰਦਰ ਹੰਸ, ਰਜਿੰਦਰ ਗਾਬਾ, ਪਰੁਲ ਹੰਸ, ਬੱਦਰੀ ਜ਼ਿੰਦਲ, ਹਰੀਸ਼ ਅਰੋੜਾ, ਜੋਤੀ ਗਾਬਾ ਅਤੇ ਕੁਲਦੀਪ ਦਹਿਰਾਨ ਨੇ ਸਮੂਹ ਸ਼ਹਿਰ ਨਿਵਾਸੀਆਂ ਤੇ ਪੰਜਾਬ ਪੁਲਿਸ ਦਾ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਦੁਸ਼ਹਿਰੇ ਦੀਆਂ ਮੁਬਾਰਕਾਂ ਦਿੱਤੀਆਂ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media