Tuesday, July 21, 2026

ਰਾਜਾਂ ਨੂੰ ਸੁਰੱਖਿਆ ਬਲਾਂ ਅਧੀਨ ਲਿਆ ਕੇ ਦਬਾਅ ਤੇ ਬਦਲੇ ਦੀ ਨੀਤੀ ‘ਤੇ ਚੱਲ ਰਹੀ ਹੈ ਕੇਂਦਰ ਸਰਕਾਰ- ਕਰਨਜੀਤ ਸਿੰਘ ਸੰਧੂ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਕਿਸਾਨਾਂ ਖਿਲਾਫ ਕਾਨੂੰਨ ਬਣਾ ਕੇ ਅਤੇ ਕੁੱਝ ਰਾਜਾਂ ਨੂੰ ਸੁਰੱਖਿਆ ਦੇ ਕਥਾ ਕਥਿਤ ਨਾਮ ‘ਤੇ ਸੁਰੱਖਿਆ ਬਲਾਂ ਦੇ ਅਧੀਨ ਲਿਆ ਕੇ ਕੇਂਦਰੀ ਸਰਕਾਰ ਦਬਾਅ ਤੇ ਬਦਲੇ ਦੀ ਨੀਤੀ ਤੇ ਚੱਲ ਰਹੀ ਹੈ, ਜੋ ਅਤੀ ਨਿੰਦਣਯੋਗ ਹੈ।ਇਹ ਵਿਚਾਰ ਅੱਜ ਇਥੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਕਰਨਜੀਤ ਸਿੰਘ ਸੰਧੂ ਨੇ ਪ੍ਰਗਟ ਕੀਤੇ।ਸਥਾਨਕ ਅਦਬੀ ਭਵਨ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧ ਦੇ ਸੱਦੇ ‘ਤੇ ਆਏ ਕਿਰਨਜੀਤ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਹਰ ਵਰਗ ਦੇ ਲੋਕ ਆਪਣੀਆਂ ਸਮੱਸਿਆ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਮਹਿੰਗਾਈ ਲੱਕ ਤੋੜਵੀਂ ਵਧ ਰਹੀ ਹੈ।ਪਰ ਸਰਕਾਰ ਆਮ ਲੋਕਾਂ ਦੀ ਬਜ਼ਾਏ ਕਾਰਪੋਰੇਟ ਘਰਾਣਿਆਂ ਦੀ ਜਿਆਦਾ ਫਿਕਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਸਰਕਾਰਾਂ ਆਪਣੇ ਲੋਕਾਂ ਲਈ ਲਾਰੇ ਵਾਅਦੇ ਨਹੀਂ, ਸਗੋ ਕੰਕਰੀਟ ਕੰਮ ਕਰਨ ਤਾਂ ਕਿ ਲੋਕ ਪੀੜਤ ਮਹਿਸੂਸ ਨਾ ਕਰਨ।ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦਾ ਦੇਸ਼ ਦੀ ਉਸਾਰੀ ਲਈ ਵੱਡਾ ਯੋਗਦਾਨ ਹੈ।ਇਸ ਲਈ ਇਹਨਾਂ ਦੇ ਹੁਨਰ ਤੇ ਮਿਹਨਤ ਭਰੇ ਕੰਮ ਦੀ ਤਾਰੀਫ਼ ਕੀਤੀ ਜਾਏ।ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ਼ ਵਿਖੇ ਜੋ ਬਦਲਾਅ ਕੀਤੇ ਗਏ ਹਨ, ਉਹ ਪੰਜਾਬੀਆਂ ਦੇ ਮੂਲ ਸੁਭਾਅ ਤੇ ਅੰਗਰੇਜ਼ ਸਰਕਾਰ ਵਿਰੁੱਧ ਲੜੀ ਸਾਂਝੀ ਲੜਾਈ ਦੇ ਅਸੂਲਾਂ ਦੇ ਖਿਲਾਫ ਹਨ, ਉਹ ਵਾਪਿਸ ਲਏ ਜਾਣ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …