

ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) – ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚੋਂਕ ਚਾਟੀਵਿੰਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧੰਨ ਧੰਨ ਬਾਬ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੱਜ ਸਵੇਰੇ ਸ਼ੀ੍ਰ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ।ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆ ਨੇ ਬਾਬਾ ਜੀ ਦੀ ਜੀਵਨੀ ਉੱਪਰ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ‘ਚ ਦੇਸ਼ ਵਿਦੇਸ਼ ‘ਚੋ ਆਈਆਂ ਸੰਗਤਾਂ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੋਕੇ ਤੇ ਗੁਰੂ ਦਾ ਲੰਗਰ ਅਟੁੱਟ ਵਰਤਿਆ।ਸਾਰੇ ਗੁਰਦੁਆਰਾ ਸਾਹਿਬ ‘ਚ ਰੰਗ ਬਿਰੰਗੀ ਰੋਸ਼ਨੀ ਤੇ ਫੁੱਲਾਂ ਦੀ ਸਿਜਾਵਟ ਕੀਤੀ ਗਈ, ਗੁਰਦੁਆਰਾ ਸਾਹਿਬ ਦੀ ਇਹ ਆਲੋਕਿਕ ਦਿੱਖ ਸੰਗਤਾਂ ਦੇ ਮਨ ਨੂੰ ਮੋਹ ਰਹੀ ਸੀ।
Punjab Post Daily Online Newspaper & Print Media