Tuesday, August 25, 2026

ਸੈਨਿਕ ਸਕੂਲ ਵਿੱਚ ਦਾਖਲੇ ਲਈ ਆਨਲਾਇਨ ਅਰਜ਼ੀਆਂ 26 ਅਕਤੂਬਰ ਤੱਕ

6ਵੀਂ ਕਲਾਸ ‘ਚ ਦਾਖਲੇ ਲਈ ਲੜਕੀਆਂ ਵਾਸਤੇ 10 ਸੀਟਾਂ ਉਪਲੱਬਧ

ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੈਨਿਕ ਸਕੂਲ ਕਪੂਰਥਲਾ ਵਿੱਦਿਅਕ ਉਤਮਤਾ ਅਤੇ ਮਾਣ ਦਾ ਪ੍ਰਤੀਕ ਹੈ ਜੋ ਸਾਲ 1961 ਵਿੱਚ ਸਥਾਪਿਤ ਹੋਇਆ।ਸਕੂਲ ਵਿੱਚ ਮੁੰਡਿਆਂ ਦੇ ਨਾਲ ਹੁਣ ਛੇਵੀਂ ਜਮਾਤ ਵਿੱਚ ਕੁੜੀਆਂ ਲਈ ਵੀ ਦਾਖਲਾ ਖੁੱਲਾ ਹੈ।ਸਕੂਲ ਪਹਿਲਾਂ ਹੀ ਅਕਾਦਮਿਕ ਸੈਸ਼ਨ 2021-22 ਵਿੱਚ ਛੇਵੀਂ ਜਮਾਤ ਦੀਆਂ 10 ਵਿਦਿਆਰਥਣਾਂ ਦਾ ਪਹਿਲਾ ਬੈਚ ਦਾਖਲ ਕਰ ਚੁੱਕਾ ਹੈ ।
              ਸੈਨਿਕ ਸਕੂਲ ਕਪੂਰਥਲਾ ਵਿੱਚ ਅੀਸ਼ਸ਼ਓਓ ਲਈ ਦਾਖਲਾ 2022 ਵੈਬਸਾਈਟ https://aissee.nta.nic.in `ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਲਿੰਕ ਸਕੂਲ ਦੀ ਵੈਬਸਾਈਟ https://sskapurthala.com `ਤੇ ਵੀ ਉਪਲੱਬਧ ਹੈ।ਅਰਜ਼ੀਆਂ ਆਨਲਾਈਨ ਤੋਂ ਬਿਨਾਂ ਹੋਰ ਕਿਸੇ ਤਰਾਂ ਵੀ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।ਆਨਲਾਈਨ ਅਰਜ਼ੀਆਂ 26 ਅਕਤੂਬਰ 2021 (ਸ਼ਾਮ ਪੰਜ ਵਜੇ) ਤੱਕ ਹੀ ਮਨਜ਼ੂੲ ਹੋਣਗੀਆਂ।ਸੈਨਿਕ ਸਕੂਲ ਕਪੂਰਥਲਾ ਵਿੱਚ ਮੁੰਡੇ ਅਤੇ ਕੁੜੀਆਂ ਦੋਵਾਂ ਨੂੰ ਛੇਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ।ਵਧੇਰੇ ਜਾਣਕਾਰੀ https://aissee.nta.nic.in `ਤੇ ਜਾਣਕਾਰੀ ਬੁਲਟਿਨ ਵਿੱਚ ਉਪਲੱਬਧ ਹੈ।ਚਾਹਵਾਨ ਮਾਪੇ ਹਰੇਕ ਨਵੀਂ ਜਾਣਕਾਰੀ ਉਪਰ ਦਿੱਤੇ ਲਿੰਕ ਤੋਂ ਲੈ ਸਕਦੇ ਹਨ।
               ਛੇਵੀਂ ਜਮਾਤ ਵਿੱਚ ਮੁੰਡਿਆਂ ਲਈ 60 ਅਤੇ ਕੁੜੀਆਂ ਲਈ 10 ਖਾਲੀ ਅਸਾਮੀਆਂ ਹਨ।ਇਸੇ ਤਰ੍ਹਾਂ ਨੋਵੀਂ ਜਮਾਤ ਵਿੱਚ ਸਿਰਫ ਮੁੰਡਿਆਂ ਲਈ 15 ਅਸਾਮੀਆਂ ਉਪਲੱਬਧ ਹਨ।ਛੇਵੀਂ ਜਮਾਤ ਵਿੱਚ ਦਾਖਲੇ ਲਈ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 10 ਤੋਂ 12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਭਾਵ ਉਸ ਦਾ ਜਨਮ ਅਕਾਦਮਿਕ ਸਾਲ 2022-23 ਵਿੱਚ ਦਾਖਲੇ ਲਈ 01 ਅਪ੍ਰੈਲ 2010 ਅਤੇ 31 ਮਾਰਚ 2012 (ਦੋਵੇਂ ਦਿਨ ਸ਼ਾਮਲ) ਹੋਣਾ ਚਾਹੀਦਾ ਹੈ।ਇਸੇ ਤਰ੍ਹਾਂ ਨੌਵੀਂ ਜਮਾਤ ਵਿੱਚ ਦਾਖਲੇ ਲਈ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 13 ਤੋਂ 15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਭਾਵ ਉਹ ਅਕਾਦਮਿਕ ਸਾਲ 2022-23 ਵਿੱਚ ਦਾਖਲੇ ਲਈ 01 ਅਪ੍ਰੈਲ 2007 ਅਤੇ 31 ਮਾਰਚ 2009 (ਦੋਵੇਂ ਦਿਨ ਸ਼ਾਮਲ) ਦੇ ਵਿਚਕਾਰ ਪੈਦਾ ਹੋਇਆ ਹੋਣਾ ਚਾਹੀਦਾ ਹੈ ।
                   ਸਰਵ ਭਾਰਤੀ ਸੈਨਿਕ ਸਕੂਲਾਂ ਦੀ ਦਾਖਲਾ ਪ੍ਰੀਖਿਆ 09 ਜਨਵਰੀ 2022 (ਐਤਵਾਰ) ਨੂੰ ਆਯੋਜਿਤ ਕੀਤੀ ਜਾਣੀ ਹੈ, ਜੋ ਕਿ ਸਿੱਖਿਆ ਮੰਤਰਾਲੇ ਦੀ ਸਰਪ੍ਰਸਤੀ ਹੇਠ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਲਈ ਜਾਵੇਗੀ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …