ਸਮਰਾਲਾ, 20 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਉੱਪ ਮੰਡਲ ਅਫਸਰ (ਸ਼ਹਿਰੀ) ਸਮਰਾਲਾ/ਕਟਾਣੀ ਇੰਜ: ਪ੍ਰੀਤ
ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਖਪਤਕਾਰਾਂ ਦਾ ਲੋਡ 2 ਕਿਲੋਵਾਟ ਹੈ, ਉਨ੍ਹਾਂ ਖਪਤਕਾਰਾਂ ਦਾ ਸੀ.ਸੀ ਨੰਬਰ 38/2021 ਮਿਤੀ 13-10-2021 ਅਨੁਸਾਰ ਬਿਜਲੀ ਦੇ ਬਕਾਇਆ ਬਿੱਲ ਮੁਆਫ ਕੀਤੇ ਜਾਣੇ ਹਨ।ਖੱਪਤਕਾਰਾਂ ਦੀ ਸਹੂਲਤ ਲਈ ਸਬ ਡਵੀਜਨਾਂ ਵਿੱਚ ਵਿਸ਼ੇਸ਼ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਸੋ 2 ਕਿਲੋਵਾਟ ਲੋਡ ਵਾਲੇ ਖਪੱਤਕਾਰ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media