ਨਵਾਂਸ਼ਹਿਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਅਨੁਸਾਰ ਅੱਜ ਗੁਰਪਰਸਾਦ ਸਿੰਘ ਜਿਲ੍ਹਾ
ਕੋਆਰਡੀਨੇਟਰ ਵਿਵਹਾਰ ਪਰਿਵਰਤਨ ਵਲੋਂ ਪ੍ਰਦੂਸ਼ਣ ਅਤੇ ਨਸ਼ਾ ਮੁਕਤ ਦੀਵਾਲੀ ਸੰਬੰਧੀ ਪ੍ਰੋਗਰਾਮ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੰਡੀਗੜ੍ਹ ਰੋਡ ਨਵਾਂ ਸ਼ੁਹਿਰ ਵਿਖੇ ਕਰਵਾਇਆ ਗਿਆ।ਜਿਸ ਦੌਰਾਨ ਵਿਦਿਆਰਥੀਆਂ ਨੂੰ ਪਟਾਕਿਆਂ ਤੇ ਧੂੰਆਂ ਫੈਲਾਉਣ ਵਾਲੀ ਸਮੱਗਰੀ ਦਾ ਪ੍ਰਯੋਗ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਧੂੰਏਂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਇਸ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਬਾਰੇ ਵੀ ਜਾਗਰੂਕ ਕੀਤਾ ਗਿਆ।ਉਨਾਂ ਨੇ ਵਿਦਿਆਰਥੀਆਂ ਨੂੰ ਘਰ ਵਿੱਚ ਬਣਾਈਆਂ ਮਠਿਆਈਆਂ ਦੀ ਵਰਤੋਂ ਕਰਨ ਅਤੇ ਤਲੇ ਹੋਏ ਅਤੇ ਮਿੱਠੇ ਪਦਾਰਥਾਂ ਦੀ ਥਾਂ ਜਿਆਦਾਤਰ ਫਲ-ਫਰੂਟ ਦਾ ਪ੍ਰਯੋਗ ਕਰਨ ਲਈ ਕਿਹਾ।ਪਾਲੀਥੀਨ ਇਧਰ ਉਧਰ ਨਾ ਸੁੱਟਣ ਤੇ ਵਾਤਾਵਰਨ ਨੂੰ ਸਾਫ ਤੇ ਹਰਾ-ਭਰਾ ਰੱਖਣ ਸਬੰਧੀ ਪ੍ਰੇਰਿਤ ਕੀਤਾ ਗਿਆ।ਵਰਤੇ ਹੋਏ ਖਾਲੀ ਪਾਲੀਥੀਨ ਇਧਰ ਉਧਰ ਬਿਖੇਰਨ ਦੀ ਥਾਂ ਪਲਾਸਟਿਕ ਦੀਆਂ ਖਾਲੀ ਬੋਤਲਾਂ ਵਿੱਚ ਭਰ ਕੇ ਰੱਖਣ ਲਈ ਵੀ ਪ੍ਰੇਰਿਤ ਤਾਂ ਕਿ ਉਸ ਨੂੰ ਮੁੜ ਰਿਸਾਈਕਿਲ ਕਰਕੇ ਵਰਤੋਂ ਵਿਚ ਲਿਆਂਦਾ ਜਾ ਸਕੇ।ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਗੁਆਂਢ ਅਤੇ ਘਰਾਂ ਦੇ ਵਿੱਚ ਜੇਕਰ ਕੋਈ ਤਿਉਹਾਰਾਂ ਸਮੇਂ ਸ਼ਰਾਬ ਜਾਂ ਹੋਰ ਨਸ਼ਿਆਂ ਦੀ ਵਰਤੋਂ ਕਰਕੇ ਤਿਉਹਾਰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅਜਿਹਾ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਦੀਵਾਲੀ ਸਿਹਤਮੰਦ ਅਤੇ ਨਸ਼ਾ ਮੁਕਤ ਹੋ ਕੇ ਮਨਾਈ ਜਾ ਸਕੇ।
ਇਸ ਮੌਕੇ ਸਮਾਜ ਸੇਵੀ ਅਮਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media