Tuesday, November 24, 2026

ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਹਲਵਾਈਆਂ ਦੀਆਂ ਵਰਕਸ਼ਾਪਾਂ, ਦੁਕਾਨਾਂ ਅਤੇ ਡੇਅਰੀਆਂ ਦੀ ਚੈਕਿੰਗ

ਖੋਏ ਤੋਂ ਤਿਆਰ ਅਤੇ ਰੰਗਦਾਰ ਮਠਿਆਈਆਂ ਦੇ ਭਰੇ 8 ਸੈਂਪਲ

ਨਵਾਂਸ਼ਹਿਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤਿਉਹਾਰੀ ਸੀਜਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਟੀਮਾ ਵੱਲੋ ਵਿੱਢੀ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸਹਾਇਕ ਕਮਿਸ਼ਨਰ (ਫੂਡ) ਸ਼੍ਰੀ ਮਨੋਜ ਖੋਸਲਾ ,ਬਿਕਰਮਜੀਤ ਸਿੰਘ ਫੂਡ ਸੇਫਟੀ ਅਫਸਰ ਅਤੇ ਦਿਨੇਸ਼ਜੋਤ ਸਿੰਘ ਫੂਡ ਸੇਫਟੀ ਅਫਸਰ ਦੀਆ ਟੀਮਾ ਵੱਲੋ ਹਲਵਾਈਆ ਵੱਲੋ ਤਿਆਰ ਕੀਤੀਆ ਜਾ ਰਹੀਆ ਮਠਿਆਈਆ ਦੀ ਗੁਣਵੱਤਾ ਸੁਨਚਿੱਤ ਕਰਨ ਲਈ ਜਿਲੇ ਦੇ ਸਹਿਰੀ ਅਤੇ ਦਿਹਾਤੀ ਇਲਾਕਿਆ ਵਿੱਚ ਸਥਿਤ ਮਠਿਆਈ ਵਾਲਿਆ ਦੀਆਂ ਵਰਕਸ਼ਾਪਾਂ ਅਤੇ ਦੁਕਾਨਾਂ ਦੀ ਚੈਕਿੰਗ ਕਰਨ ਲਈ ਅਤੇ ਉਨਾਂ ਨੂੰ ਫੂਡ ਸੇਫਟੀ ਐਕਟ ਦੇ ਮਾਪਦੰਡਾਂ ਅਨੁਸਾਰ ਮਠਿਆਈਆ ਤਿਆਰ ਕਰਨ ਲਈ ਅਤੇ ਸਾਫ ਸੁਥਰੇ ਢੰਗ ਨਾਲ ਸਟੋਰ ਕਰਨ ਲਈ ਹਦਾਇਤਾ ਕੀਤੀਆ ਗਈਆ ਤਾ ਜੋ ਲੋਕਾ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ।
                ਕੁੱਝ ਦੁਕਾਨਦਾਰਾਂ ਵੱਲੋਂ ਸਟੋਰ ਕਰਕੇ ਰੱਖੀਆਂ ਖਰਾਬ/ ਨਾ ਖਾਣ ਯੋਗ ਰੰਗਾਂ ਤੋ ਤਿਆਰ ੳੱਲੀ ਲੱਗੀਆਂ/ ਪੁਰਾਣੀਆ ਮਠਿਆਈਆਂ ਨਸ਼ਟ ਵੀ ਕਰਵਾਈਆਂ ਗਈਆਂ ਅਤੇ ਵੱਖ-ਵੱਖ ਮਠਿਆਈਆ ਜਿਵੇ ਕਿ ਹਰੇ ਰੰਗ ਦੇ ਖੋਏ ਅਤੇ ਕੋਕੋਨਟ ਦੇ ਪੇੜੇ, ਰਸਗੁਲੇ, ਦੇੇਸੀ ਘਿਉ, ਪਨੀਰ ਅਤੇ ਖੋਏ ਤੋਂ ਬਣੀਆਂ ਅਤੇ ਹੋਰ ਰੰਗਦਾਰ ਮਠਿਆਈਆਂ ਆਦਿ ਦੇ ਕੁੱਲ 8 ਸੈਪਲ ਭਰ ਕੇ ਨਰੀਖਣ ਲਈ ਸਟੇਟ ਫੂਡ ਲੈਬ ਭੇਜੇ ਗਏ ।
                    ਸਿਵਲ ਸਰਜਨ ਡਾ. ਗੁਰਿੰਦਰਬੀਰ ਕੋਰ ਨੇ ਦੱਸਿਆ ਕਿ ਆਉਦੇ ਦਿਨਾ ਵਿੱਚ ਮੁਹਿੰਮ ਲਗਾਤਾਰ ਜਾਰੀ ਰਹੇਗਾ ਅਤੇ ਜਿਨ੍ਹਾ ਅਦਾਰਿਆਂ ਵਿੱਚ ਸਾਫ ਸਫਾਈ ਦਾ ਪ੍ਰਬੰਧ ਨਹੀ ਸੀ ਉਨ੍ਹਾ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਗਏ ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …