ਅੰਮ੍ਰਿਤਸਰ, 26 ਅਕਤੂਬਰ (ਖੁਰਮਣੀਆਂ) – ਮਨਿਸਟਰੀ ਆਫ਼ ਯੂਥ ਅਫ਼ੇਅਰਜ਼ ਐਂਡ ਸਪੋਰਟਸ ਭਾਰਤ ਸਰਕਾਰ ਦੀ ਹਦਾਇਤ ਅਨੁਸਾਰ ਗੁਰੂੁ ਨਾਨਕ ਦੇਵ
ਯੂਨੀਵਰਸਿਟੀ ਵਿਖੇ ਐਨ.ਐਸ.ਐਸ ਵਲੰਟੀਅਰਾਂ ਵਲੋਂ ਸਵੱਛ-ਭਾਰਤ ਪ੍ਰੋਗਰਾਮ ਤਹਿਤ ਪੂਰੇ ਕੈਂਪਸ ਵਿੱਚ ਸਫ਼ਾਈ ਅਭਿਆਂਨ ਚਲਾਇਆ ਗਿਆ।ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਚੰਡੀਗੜ੍ਹ ਤੋਂ ਐਨ.ਐਸ.ਐਸ ਦੇ ਰਿਜ਼ਨਲ ਡਾਇਰੈਕਟਰ, ਮੈਡਮ ਹਰਿੰਦਰ ਕੌਰ ਆਂਪਣੇ ਟੀਮ ਮੈਂਬਰ ਪ੍ਰਵੀਨ ਠਾਕੁਰ ਦੇ ਨਾਲ ਵਲੰਟੀਅਰਾਂ ਦੀ ਹੌਂਸਲਾ-ਅਫ਼ਜ਼ਾਈ ਕਰਨ ਲਈ ਉੇਚੇਚੇ ਤੌਰ ‘ਤੇ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਆਪਣੇ ਦੇਸ਼ ਨੂੰ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆ ਦਾ ਫ਼ਰਜ਼ ਬਣਦਾ ਹੈ।ਉਹਨਾਂ ਨੇ ਵਲੰਟੀਅਰਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਆਮ ਲੋਕਾਂ ਨੂੰ ਆਲਾ-ਦੁਆਲਾ ਸਾਫ਼ ਰੱਖਣ ਲਈ ਜਾਗਰੂਕ ਹੋਣ ਲਈ ਕਿਹਾ। ਪ੍ਰੋਗਰਾਮ ਦਾ ਆਗਾਜ਼ ਪੋ੍ਰਗਰਾਮ ਕੋ-ਆਰਡੀਨੇਟਰ ਡਾ. ਹਰਦੀਪ ਸਿੰਘ ਗੁਜਰਾਲ ਹੋਰਾਂ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕੀਤਾ।ਪ੍ਰੋਗਰਾਮ ਅਫ਼ਸਰ ਮੈਡਮ ਹਰਕਿਰਨ ਹੋਰਾਂ ਨੇ ਵਲੰਟੀਅਰਾਂ ਨੂੰ ਅਪਸੀ ਸਹਿਯੋਗ ਨਾਲ ਸਾਫ਼-ਸਫ਼ਾਈ ਰੱਖਣ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ।
ਸਵੱਛ-ਭਾਰਤ ਪ੍ਰੋਗਰਾਮ ਵਿਚ ਯੂਨੀਵਰਸਿਟੀ ਕੈਂਪਸ ਦੇ ਵਲੰਟੀਅਰਾਂ ਤੋਂ ਇਲਾਵਾ ਡਾ. ਰਾਜੇਸ਼ ਕੁਮਾਰ, ਪ੍ਰੋ. ਹਰਮਿੰਦਰ ਸਿੰਘ, ਪ੍ਰੋ. ਮਹਿੰਦਰ, ਪ੍ਰੋ. ਗੁਰਵਿੰਦਰ, ਪਿਸ਼ੌਰਾ ਸਿੰਘ ਅਤੇ ਮੈਡਮ ਜਗਜੀਤ ਕੌਰ ਨੇ ਵੀ ਯੋਗਦਾਨ ਪਾਇਆ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media