ਅੰਮ੍ਰਿਤਸਰ, 26 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਡਿਪਲੋਮਾ ਇਨ ਕਾਸਮੋਟੋਲੋਜੀ
ਅਤੇ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ ਦੇ ਵਿਦਿਆਰਥੀਆਂ ਵਲੋਂ ਕਰਵਾ ਚੌਥ ਦੇ ਮੌਕੇ ਮਹਿੰਦੀ ਫੈਸਟ ਕਰਵਾਇਆ ਗਿਆ।ਜਿਸ ਦਾ ਉਦਘਾਟਨ ਮਿਆਸ ਸਪੋਰਟਸ ਸਾਇੰਸ ਐਂਡ ਮੈਡੀਸਨ ਵਿਭਾਗ ਦੇ ਮੁਖੀ ਤੇ ਪੋ੍ਰਫੈਸਰ, ਡਾ. ਸ਼ਵੇਤਾ ਸ਼ਨਾਏ, ਵਲੋਂ ਕੀਤਾ ਗਿਆ। ਵਿਭਾਗ ਦੀ ਡਾਇਰੈਕਟਰ ਡਾ. ਸ਼ਰੋਜ ਬਾਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਰਵਾ ਚੌਥ ਤੇ ਮਹਿੰਦੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਮਹਿੰਦੀ ਲਗਾਉਣ ਦੇ ਵੱਖ-ਵੱਖ ਡਿਜਾਈਨਾਂ ਬਾਰੇ ਵੀ ਦੱਸਿਆ।
ਉਨ੍ਹਾਂ ਕਿਹਾ ਕਿ ਵਿਭਾਗ ਵਿਖੇ ਚੱਲ ਰਹੇ ਕਿੱਤਾ ਮੁਖੀ ਕੋਰਸ ਕਰ ਰਹੇ ਵਿਦਿਆਰਥੀ ਆਪਣੇ ਅਰਨ ਵਾਈਲ ਲਰਨ ਸਕੀਮ ਦੇ ਅਧੀਂ ਆਪਣਾ ਕੰਮ ਚਲਾ ਕੇ ਆਤਮ ਨਿਰਭਰ ਹੋ ਸਕਦੇ ਹਨ।ਕਾਸਮੋਟੋਲੋਜੀ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਕਰਮਚਾਰੀਆਂ ਅਤੇ ਅਲੱਗ ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਸੁੰਦਰ-ਸੁੰਦਰ ਨਮੂਨਿਆਂ ਦੀ ਮਹਿੰਦੀ ਲਗਵਾਈ। ਮਹਿੰਦੀ ਲਗਾ ਕੇ ਵਿਦਿਆਰਥੀਆਂ ਵੱਲੋਂ ਇਸ ਸਕੀਮ ਦਾ ਲਾਭ ਉਠਾਇਆ।
ਇਸ ਮੌਕੇ ਸ੍ਰੀਮਤੀ ਤੇਜਪਾਲ ਕੌਰ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਕੀਰਤੀ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਕਮਲਾ ਦੇਵੀ, ਮਿਸ. ਜਸਕਰਨ, ਮਿਸ. ਰੂਬਲ ਅਤੇ ਹੋਰ ਫੈਕਲਟੀ ਮੈਂਬਰ ਮੌਜ਼ੂਦ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media