Tuesday, August 25, 2026

ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ

ਸਮਰਾਲਾ, 26 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਸਭਾ ਵਲੋਂ ਲਖੀਮਪੁਰ ਖੀਰੀ ਵਿਖੇ ਹੋਏ ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
              ਇਸ ਉਪਰੰਤ ਰਚਨਾਵਾਂ ਦੇ ਦੌਰ ’ਚ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਗੀਤ ‘ਇਹ ਫੁੱਲ ਕਿਉਂ ਕੁਮਲਾਏ ਅੋ ਦੀਦੀ, ਕਿਸ ਨੇ ਇਹ ਸਤਾਏ ਅੋ ਦੀਦੀ।’’ ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘ਗੱਲ ਸੁਣ ਲੈ ਹਾਕਮਾ’ ਪੇਸ਼ ਕੀਤੀ।ਮਨੀਸ਼ ਮੌਦਗਿੱਲ ਨੇ ਕਵਿਤਾ ‘ਕਾਸ਼ ਮੈਂ ਇੱਕ ਰੁੱਖ ਹੁੰਦਾ’’ ਨੂੰ ਸਭਾ ਵਲੋਂ ਸਲਾਹਿਆ ਗਿਆ। ਲਿਖਾਰੀ ਸਭਾ ਰਾਮਪੁਰ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਗੀਤ ‘ਤੁਸੀਂ ਸ਼ਕਲੋ ਸੂਰਤੋਂ ਸੋਹਣੇ ਸੀ, ਜੇ ਦਿਲ ਦੇ ਸੋਹਣੇ ਵੀ ਹੁੰਦੇ’, ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵਲੋਂ ਗ਼ਜ਼ਲ ‘ਹੋ ਰਹੀ ਤਿਆਰੀ ਕਿਧਰੇ ਤਖ਼ਤਾਂ ਤਾਜ਼ਾਂ ਦੀ’, ਸੁਰਜੀਤ ਸਿੰਘ ਵਿਸ਼ਦ ਨੇ ਹਿੰਦੀ ਦੀ ਕਵਿਤਾ ‘ਕੋਈ ਡਰਿਆ ਛਾਯਾ ਮੇਰੇ ਸਾਥ’ ਜਿਸ ‘ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ। ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਨੇ ਕਿਸਾਨੀ ਮੁੱਦੇ ਨਾਲ ਸਬੰਧਿਤ ਗੀਤ ‘ਤੂੰ ਸ਼ਾਹਾਂ ਕੋਲੋਂ ਡਰਦਾ ਏ, ਤਾਂਹੀ ਮਨ ਦੀਆਂ ਗੱਲਾਂ ਕਰਦਾ ਏ’ ਪੇਸ਼ ਕੀਤੀ।ਇਸ ਉਪਰੰਤ ਕਿਸਾਨੀ ਮੁੱਦਿਆਂ ‘ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ।
                    ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਸੰਦੀਪ ਸਮਰਾਲਾ ਸਕੱਤਰ, ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਤੇਲੂਰਾਮ ਕੋਹਾੜਾ, ਗੁਰਭਗਤ ਸਿੰਘ, ਸਿਮਰਜੀਤ ਸਿੰਘ ਕੰਗ, ਅਮਨਦੀਪ ਕੌਸ਼ਲ, ਸੁਖਵਿੰਦਰ ਸਿੰਘ ਤੁੰਗ ਆਦਿ ਸ਼ਾਮਿਲ ਸਨ।ਅਖੀਰ ਵਿੱਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।ਸਭਾ ਦੀ ਅਗਵਾਈ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵਲੋਂ ਨਿਭਾਈ ਗਈ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …