Wednesday, June 17, 2026

ਸਿਹਤ ਮੰਤਰੀ ਜਿਆਣੀ ਵੱਲੋਂ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ

ਅਕਾਲੀ-ਭਾਜਪਾ ਦਾ ਗਠਜੋੜ ਅਟੁੱਟ ਰਹੇਗਾ-ਜਿਆਣੀ

PPN1411201413
ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ) – ਅੱਜ ਸਵੇਰੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਜਲਿਆਂ ਵਾਲਾ ਬਾਗ ਯਾਦਗਾਰੀ ਸਿਵਲ ਹਪਸਤਾਲ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਇਸ ਦੌਰੇ ਦੌਰਾਨ ਹਸਪਤਾਲ ਦੇ ਸਾਰੇ ਵਾਰਡਾਂ ਅਤੇ ਵਿਭਾਗਾਂ ਦਾ ਨਰੀਖਣ ਕੀਤਾ ਅਤੇ ਡਾਕਟਰਾਂ ਦੇ ਸੁਝਾਓ ਲੈਣ ਦੇ ਨਾਲ ਨਾਲ ਮਰੀਜਾਂ ਕੋਲੋਂ ਵੀ ਰਾਏ ਲਈ। ਸਿਹਤ ਮੰਤਰੀ ਜੋ ਕਿ ਇਥੇ ਰਾਸ਼ਟਰੀ ਸਿਹਤ ਮਿਸ਼ਨ ਦੇ ਦਿੱਲੀ ਤੋਂ ਆਏ ਵਫ਼ਦ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅਗਲੇ 10 ਦਿਨਾਂ ਤੱਕ ਪੰਜਾਬ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ ਅਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਸਾਰੀਆਂ ਤਿਆਰੀਆ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਡਾਕਟਰਾਂ ਦੀ ਹਾਲ ਹੀ ਵਿੱਚ 400 ਭਰਤੀ ਕੀਤੀ ਗਈ ਹੈ ਅਤੇ ਛੇਤੀ ਹੀ ਹੋਰ ਵੱਖ ਵੱਖ ਦਰਜੇ ਦੇ ਮੁਲਾਜਮ ਇਸ ਮਿਸ਼ਨ ਲਈ ਤਾਇਨਾਤ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਕੱਚੇ ਮੁਲਾਜਮਾਂ ਬਾਰੇ ਗੱਲਬਾਤ ਕਰਦੇ ਕਿਹਾ ਕਿ ਇਹ ਮਸਲਾ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ ਪਰ ਸਰਕਾਰ ਨੇ ਜਿਸ ਸ਼ਰਤ ਉਤੇ ਇਹ ਮੁਲਾਜਮ ਭਰਤੀ ਕੀਤੇ ਸਨ ਉਨ੍ਹਾਂ ਸ਼ਰਤਾਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਉਕਤ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਅਦਾਲਤ ਦੇ ਫੈਸਲੇ ਦੀ ਉਡੀਕ ਕਰਨ ਨਾ ਕਿ ਧਰਨੇ ਮੁਜਾਹਰੇ ਦੇਣ। ਉਨ੍ਹਾਂ ਕਿਹਾ ਕਿ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੈ ਜਿਸ ਨੂੰ ਵੀ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਡਾਕਟਰਾਂ ਨੂੰ ਹਦਾਇਤ ਕੀਤੀ  ਕਿ ਉਹ ਡਿਊਟੀ ਦੌਰਾਨ ਆਪਣੀ ਯੂਨੀਫਾਰਮ ਪਾ ਕੇ ਆਉਣ ਤਾਂ ਕਿ ਮਰੀਜ ਉਨ੍ਹਾਂ ਦੀ ਸਹਿਜ ਹੀ ਸ਼ਨਾਖਤ ਕਰ ਸਕੇ। ਉਨ੍ਹਾਂ ਡਾਕਟਰਾਂ ਕੋਲੋਂ ਸਿਹਤ ਸੇਵਾਵਾਂ ਨੂੰ ਹੋਰ ਵਧੀਆ ਕਰਨ ਲਈ ਸੁਝਾਓ ਵੀ ਲਏ। ਸ੍ਰੀ ਜਿਆਣੀ ਨੇ ਹਸਪਤਾਲ ਦੇ ਹਰੇਕ ਵਾਰਡ ਅਤੇ ਵਿਭਾਗ ਦਾ ਦੌਰਾ ਕੀਤਾ। ਮਰੀਜਾ ਨਾਲ ਗੱਲਬਾਤ ਕਰਦੇ ਹੋਏ ਉਨ੍ਹਾ ਨੇ ਹਸਪਤਾਲ ਦੀਆਂ ਸੇਵਾਵਾਂ ਅਤੇ ਦਵਾਈਆਂ ਆਦਿ ਮਿਲਣ ਬਾਰੇ ਸਵਾਲ ਕੀਤੇ ਜਿੰਨਾਂ ਦਾ ਉਤਰ ਦਿੰਦੇ ਹੋਏ ਮਰੀਜਾਂ ਨੇ ਹਸਪਤਾਲ ਦੀਆਂ ਸੇਵਾਵਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆਕਿ ਰਾਸ਼ਟਰੀ ਸਿਹਤ ਮਿਸ਼ਨ ਦੀ ਟੀਮ ਜੋ ਪੂਰੇ ਰਾਜਾਂ ਦੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕਰਦੀ ਹੈ ਨੇ ਇਸ ਸਾਲ ਸੰਗਰੂਰ ਅਤੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੀ ਸਮੀਖਿਆ ਕੀਤੀ ਸੀ ਅਤੇ ਇਥੋਂ ਮਿਲੇ ਰੁਝਾਨ ਦੇ ਮੱਦੇ ਨਜ਼ਰ ਉਹ ਆਪਣੀ ਨਵੀਂ ਨੀਤੀ ਬਣਾਏਗੀ। ਇਸ ਮੌਕੇ ਮੁੱਖ ਸੰਸਦੀ ਸਕੱਤਰ ਡਾ ਨਵਜੋਤ ਕੌਰ ਸਿੱਧੂ, ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ ਪ੍ਰੀਤ ਪੰਥ, ਚੇਅਰਪਰਸਨ ਪੀ:ਐਚ:ਐਸ:ਸੀ  ਸ੍ਰੀਮਤੀ ਵਿੰਨੀ ਮਹਾਜਨ, ਐਮ:ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀ ਹੁਸਨ ਲਾਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾਕਟਰ ਕਰਨਜੀਤ ਸਿੰਘ, ਸਿਵਲ ਸਰਜਨ ਡਾ: ਭੱਲਾ, ਡਾ: ਬੁੱਟਰ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply