ਪ੍ਰਤੀਯੋਗਿਤਾ ਜੇਤੂਆਂ ਨੂੰ ਵੰਡੇ ਨਕਗਦ ਇਨਾਮ – ਡਾ. ਰਾਜ ਕੁਮਾਰ
ਨਵਾਂਸ਼ਹਿਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬਲਾਕ ਖੇਤੀਬਾੜੀ ਦਫਤਰ ਨਵਾਂਸ਼ਹਿਰ ਵੱਲੋਂ ਝੋਨੇ ਦੀ ਪਰਾਲੀ ਅਤੇ ਫ਼ਸਲੀ ਰਹਿੰਦ ਖੂੰਹਦ ਨਾ ਸਾੜਨ ਦੀ
ਪ੍ਰੇਰਨਾ ਦਿੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਵਿਖੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।ਮੁਕਾਬਲੇ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਪਹਿਲਾ ਸਥਾਨ, ਨੌਵੀ ਜਮਾਤ ਦੀ ਪਾਇਲ ਨੇ ਦੂਜਾ ਅਤੇ ਨੌਵੀ ਜਮਾਤ ਦੀ ਵਿਦਿਆਰਥਣ ਜਸਮੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਹਨਾਂ ਵਿਦਿਆਰਥੀਆਂ ਨੂੰ ਖੇਤੀਬਾੜੀ ਵਿਭਾਗ ਵੱਲੋ ਕ੍ਰਮਵਾਰ 2500/- ਰੁਪਏ, 1500/- ਅਤੇ 1000/- ਰੁਪਏ ਇਨਾਮ ਦਿੱਤਾ ਗਿਆ।ਇਸ ਤੋਂ ਇਲਾਵਾ ਸਾਰੇ 60 ਪ੍ਰਤੀਯੋਗੀ ਵਿਦਿਆਰਥੀਆਂ ਨੂੰ ਕਾਪੀਆਂ, ਪੈਨ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਤਕਸੀਮ ਕੀਤਾ ਗਿਆ।ਇਹ ਰਸਮ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਮੋਹਨ ਅਤੇ ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਨਵਾਂਸ਼ਹਿਰ ਅਤੇ ਡਾ. ਲਛਮਣ ਦਾਸ ਏ.ਪੀ.ਪੀ.ਓ ਨੇ ਸਮੂਹਿਕ ਤੌਰ ‘ਤੇ ਨਿਭਾਈ।
ਡਾ. ਰਾਜ ਕੁਮਾਰ ਨੇ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲਾਂ ਦੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਮਿਸ਼ਨ ਵਿੱਚ ਯੋਗਦਾਨ ਲਈ ਪ੍ਰੇਰਿਤ ਕੀਤਾ।ਉਹਨਾਂ ਪੰਜਾਬ ਸਰਕਾਰ ਵੱਲੋ ਇਸ ਮੁੱਦੇ ‘ਤੇ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਵੀ ਦਿੱਤੀ।ਖੇਤੀਬਾੜੀ ਅਫਸਰ ਡਾ. ਲਛਮਣ ਦਾਸ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਨਾਲ ਹੀ ਜਨਜੀਵਨ ਦਾ ਬਚਾਅ ਹੈ ਇਸ ਲਈ ਸਮੂਹਿਕ ਯਤਨਾਂ ਦੀ ਲੋੜ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਜਤਿੰਦਰ ਮੋਹਨ ਅਤੇ ਉਹਨਾਂ ਦੇ ਸਟਾਫ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਪੂਰਨ ਸਹਿਯੋਗ ਦਿੱਤਾ।ਵਿਭਾਗ ਦੇ ਨੀਨਾ ਕੰਵਰ ਡੀ.ਪੀ.ਡੀ (ਆਤਮਾ), ਪਰਮਵੀਰ ਕੌਰ, ਡੀ.ਪੀ.ਡੀ (ਆਤਮਾ), ਜਸਵਿੰਦਰ ਕੌਰ, ਏ.ਟੀ.ਐਮ ਅਤੇ ਕੁਲਜਿੰਦਰ ਕੁਮਾਰ ਏ.ਟੀ.ਐਮ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media