Friday, November 22, 2024

ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਤਹਿਸੀਲ ਦਫਤਰ ਵਿਖੇ ਸੈਮੀਨਾਰ

ਪਠਾਨਕੋਟ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਿਜੀਲੈਂਸ ਬਿਊਰੋ ਪਠਾਨਕੋਟ ਉਪ ਕਪਤਾਨ ਪੁਲਿਸ ਪ੍ਰੇਮ ਕੁਮਾਰ ਪੀ.ਪੀ.ਐਸ ਦੀ ਰਹਿਨੁਮਾਈ ਹੇਠ ਇੰਸਪੈਕਟਰ ਇੰਦਰਜੀਤ ਸਿੰਘ, ਵਿਜੀਲੈਂਸ ਬਿਊਰੋ ਪਠਾਨਕੋਟ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਦਫਤਰ ਤਹਿਸੀਲ ਪਠਾਨਕੋਟ ਵਿਖੇ ਸੈਮੀਨਾਰ ਕੀਤਾ ਗਿਆ।
                 ਜਿਸ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਜਾਗਰੂਕ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਦਰਜ਼ ਕਰਾਉਣ ਸਬੰਧੀ ਫੋਨ ਨੰਬਰਾਂ ਅਤੇ ਈਮੇਲ ਆਈ.ਡੀ ਬਾਰੇ ਸੂਚਨਾ ਦਿੱਤੀ ਗਈ।ਇਸ ਤੋਂ ਇਲਾਵਾ ਹਾਜ਼ਰੀਨ ਨੂੰ ਡਰਾਇਵਿੰਗ ਲਾਇਸੰਸ, ਫਰਦ ਜਮਾਂਬੰਦੀ, ਸੁਵਿਧਾ ਕੇਂਦਰਾਂ ਰਾਹੀਂ ਕੰਮ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਆਨਲਾਇਨ ਸੁਵਿਧਾਵਾਂ ਅਤੇ ਸਰਕਾਰੀ ਫੀਸਾਂ ਤੋ ਵੀ ਜਾਣੂ ਕਰਵਾਇਆ ਗਿਆ।ਵਿਜੀਲੈਂਸ ਬਿਊਰ ਪਠਾਨਕੋਟ ਦੇ ਕਰਮਚਾਰੀਆਂ ਵਲੋਂ ਜਨਤਕ ਥਾਵਾਂ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਵਿਜੀਲੈਂਸ ਬਿਊਰੋ ਨੂੰ ਸੂਚਨਾ ਦੇਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਬੈਨਰ ਤੇ ਪੋਸਟਰ ਲਗਾਏ ਅਤੇ ਪੈਂਫਲੈਟ ਅਖਬਾਰਾਂ ਵਿੱਚ ਪੁਆਏ ਗਏ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …