
ਅੰਮ੍ਰਿਤਸਰ, 14 ਨਵੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਤੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਇਕਲਿੰਗ (ਇਸਤਰੀ ਪੁਰਸ਼) ਚੈਂਪੀਅਨਸ਼ਿਪ ਯੂਨੀਵਰਸਿਟੀ ਕੈਂਪਸ ਦੇ ਵੈਲੋਡਰੋਮ ਸਟੇਡੀਅਮ ਵਿਖੇ ਸ਼ੁਰੂ ਹੋ ਗਈ ਜੋ ਕਿ 16 ਨਵੰਬਰ ਤਕ ਚੱਲੇਗੀ।
ਡਾ. ਐਚ.ਐਸ. ਰੰਧਾਵਾ, ਡਿਪਟੀ ਡਾਇਰੈਕਟਰ ਖੇਡਾਂ ਤੇ ਮੁਖੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਦੀਆਂ ਵੱਖ-ਵੱਖ 40 ਯੂਨੀਵਰਸਿਟੀਆਂ ਤੋਂ 400 ਖਿਡਾਰੀ ਭਾਗ ਲੈ ਰਹੇ ਹਨ। ਪਹਿਲੇ ਦਿਨ ਗੁਰੁ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਦਬਦਬਾ ਰਿਹਾ। ਅੱਜ ਪਹਿਲੇ ਦਿਨ ੧੫੦੦ ਮੀਟਰ ਟਾਈਮ ਟਰਾਇਲ ਪੁਰਸ਼ਾਂ ਦੇ ਵਰਗ ਦੀ ਉਦਘਾਟਨੀ ਪ੍ਰਤੀਯੋਗਤਾ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੁਖਚੈਨ ਸਿੰਘ, ਕੁਮਾਰ ਗੌਰਵ, ਪ੍ਰਭਜੀਤ ਸਿੰਘ ਅਤੇ ਰਾਜਵੀਰ ਸਿੰਘ ਨੇ ਸਾਂਝੇ ਤੌਰ ‘ਤੇ ਪਹਿਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਥੋਕਨਬਾਈਕ ਸਿੰਘ, ਕਰਨਵੀਰ ਸਿੰਘ, ਅਨਿਲ ਕੁਮਾਰ, ਮਨੋਹਰ ਲਾਲ ਨੇ ਸਾਂਝੇ ਤੌਰ ‘ਤੇ ਦੂਜਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਦਿਲਾਵਰ ਸਿੰਘ, ਨੀਰਜ, ਪੰਕਜ ਅਤੇ ਦਿਲਪ੍ਰੀਤ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਪ੍ਰਤੀਯੋਗਤਾ ਦੇ ਮਹਿਲਾਵਾਂ ਦੇ ਵਰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਾਰਗੀ, ਕੇਜੀਆ ਵਰਗੀਜ਼, ਪਾਰਵਤੀ ਵੀਜੀ, ਮਨੀਸ਼ਾ ਜੀ ਨੇ ਸਾਂਝੇ ਤੌਰ ‘ਤੇ ਪਹਿਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੇਖਾ ਰਾਣੀ, ਸੀਮਾ ਰਾਣੀ, ਪ੍ਰਿਯੰਕਾ ਅਤੇ ਸੰਦੀਪ ਕੌਰ ਨੇ ਸਾਂਝੇ ਤੌਰ ਦੂਜਾ ਅਤੇ ਕੇਰਲਾ ਯੂਨੀਵਰਸਿਟੀ ਕੇਰਲਾ ਦੀ ਕ੍ਰਿਸ਼ਨਾ ਐਮ.ਐਸ, ਅਥੀਰਾ ਮੋਹਨ, ਬਿਸਮੀ ਐਸ ਅਮਾਲਾ ਵਿਨੋਦ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਪੁਰਸ਼ਾਂ ਦੀ ਅਲੀਮੀਨੇਸ਼ਨ ਰੇਸ ਵਿਚ ਕੁਰਕੁਸ਼ੇਤਰ ਯੂਨੀਵਰਸਿਟੀ ਦੇ ਪੰਕਜ ਕੁਮਾਰ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੋਹਿਤ ਕੁਮਾਰ ਨੇ ਦੂਜਾ ਅਤੇ ਗੁਰੂ ਨਾਨਕ ਦੇਵ ਯੂਨਵਿਰਸਿਟੀ ਅਨਿਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media