Monday, April 13, 2026

ਛੀਨਾ ਵਲੋਂ ਖ਼ਾਲਸਾ ਕਾਲਜ ਵੈਟਰਨਰੀ ਐਨੀਮਲ ਸਾਇੰਸਜ਼ ਵਿਖੇ ਲੜਕਿਆਂ ਦੇ ਨਵੇਂ ਹੋਸਟਲ ਦਾ ਉਦਘਾਟਨ

ਅੰਮ੍ਰਿਤਸਰ, 31 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਅਤਿ-ਆਧੁਨਿਕ ਇਮਾਰਤ ਸ੍ਰੀ ਗੁਰੂ ਨਾਨਕ ਦੇਵ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਕੀਤਾ ਗਿਆ।
ਇਸ ਤੋਂ ਪਹਿਲਾਂ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ।ਇਸ 100 ਤੋਂ ਵਧੇਰੇ ਕਮਰਿਆਂ ਵਾਲੀ ਅਤਿ ਆਧੁਨਿਕ ਇਮਾਰਤ ’ਚ 24 ਘੰਟੇ ਪਾਣੀ ਦੀ ਸਪਲਾਈ, ਮਨੋਰੰਜਨ ਕੇਂਦਰ, ਰੀਡਿੰਗ ਰੂਮ, ਵਿਦਿਆਰਥੀਆਂ ਦੇ ਖਾਣ ਲਈ ਮੈਸ ਅਤੇ ਗੈਸਟ ਰੂਮ ਵਰਗੀਆਂ ਨਵੀਨਤਮ ਸਹੂਲਤਾਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ।
                 ਇਸ ਤੋਂ ਪਹਿਲਾਂ ਛੀਨਾ ਨੇ ਕਾਲਜ ’ਚ ਗਰਲਜ਼ ਹੋਸਟਲ ਵਿਖੇ ਇਕ ਜਿਮ ਦਾ ਉਦਘਾਟਨ ਵੀ ਕੀਤਾ ਗਿਆ ਜਿੱਥੇ ਸ: ਛੀਨਾ ਨੇ ਵਿਦਿਆਰਥਣਾਂ ਲਈ ਖੇਡ ਮੈਦਾਨ ਸਮੇਤ ਹੋਰ ਕਈ ਸਹੂਲਤਾਂ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਸੁੱਖ ਸੁਵਿਧਾਵਾਂ ਪ੍ਰਦਾਨ ਕਰਨ ਲਈ ਤੱਤਪਰ ਹੈ।ਵਿਦਿਆਰਥੀਆਂ ਨੂੰ ਸਰੀਰਿਕ ਪੱਖੋਂ ਤੰਦਰੁਸਤ ਬਣਾਉਣ ਲਈ ਕਈ ਖ਼ਾਲਸਾ ਸੰਸਥਾਵਾਂ ’ਚ ਜਿਮ ਪ੍ਰਦਾਨ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਹੋਸਟਲ ਨੂੰ ਦੋ ਸਾਲਾਂ ਦੇ ਨਿਸ਼ਚਿਤ ਸਮੇਂ ’ਚ ਬਣਾਇਆ ਗਿਆ ਹੈ, ਜੋ ਖਾਲਸਾ ਕਾਲਜ ਦੀ ਇਤਿਹਾਸਕ ਅਤੇ ਵਿਰਾਸਤੀ ਇਮਾਰਤ ਨਾਲ ਮੇਲ ਖਾਂਦਾ ਹੈ।
             ਪ੍ਰਿੰਸੀਪਲ ਡਾ. ਐਸ.ਕੇ ਨਾਗਪਾਲ ਨੇ ਉਕਤ ਸਹੂਲਤਾਂ ਪ੍ਰਦਾਨ ਕਰਨ ਲਈ ਛੀਨਾ ਅਤੇ ਸਮੂਹ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ।ਅਜੋਕੇ ਸਮੇਂ ’ਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਰੀਰ ਨੂੰ ਤੰਦਰੁਸਤ ਅਤੇ ਸਿਹਤਯਾਬ ਰੱਖਣ ਲਈ ਕਸਰਤ ਵੀ ਜ਼ਰੂਰੀ ਹੈ, ਜਿਸ ਤਹਿਤ ਵਿਦਿਆਰਥੀ ਪੜ੍ਹਾਈ ਉਪਰੰਤ ਥੋੜ੍ਹਾ ਸਮਾਂ ਇੱਥੇ ਸਰੀਰਿਕ ਕਸਰਤ ਨੂੰ ਦੇ ਸਕੇਗਾ।
                   ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਮੈਨੇਜਰ ਪ੍ਰੋਜੈਕਟ ਐਨ.ਕੇ ਸ਼ਰਮਾ, ਸੀਨੀਅਰ ਫੈਕਲਟੀ, ਹੋਸਟਲਾਂ ਦੇ ਵਾਰਡਨ, ਵਿਦਿਆਰਥੀ ਆਦਿ ਹਾਜ਼ਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …