Monday, August 24, 2026

ਲੋਕਾਂ ਲਈ ਵਾਜ਼ਬ ਦਰਾਂ ’ਤੇ ਹੋਵੇਗਾ ਰੇਤਾ ਉਪਲੱਬਧ – ਡਿਪਟੀ ਕਮਿਸ਼ਨਰ

ਐਸ.ਐਸ.ਪੀ ਵਲੋਂ ਨਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਲਈ ਦੋ ਹੈਲਪਲਾਇਨਾਂ ਜਾਰੀ

ਕਪੂਰਥਲਾ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਉਸਾਰੀ ਤੇ ਹੋਰ ਕੰਮਾਂ ਲਈ ਰੇਤ ਦੀ ਸਪਲਾਈ ਬਿਲਕੁੱਲ ਢੁਕਵੀਆਂ ਕੀਮਤਾਂ ’ਤੇ ਉਪਲਬਧ ਕਰਵਾਉਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਵਲੋਂ ਵਧੀਕ ਡਿਪਟੀ ਕਮਿਸ਼ਨਰ, ਐਸ.ਪੀ, ਐਸ.ਡੀ.ਐਮ, ਡੀ.ਐਸ.ਪੀ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
              ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੇਤ ਪੰਜਾਬ ਸਰਕਾਰ ਵਲੋਂ ਤੈਅ ਕੀਤੇ ਭਾਅ ਅਨੁਸਾਰ ਮੁਹੱਈਆ ਕਰਵਾਈ ਜਾਵੇਗੀ।ਜਿਸ ਲਈ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਰੇਤਾ ਦੀ ਸਰਕਾਰੀ ਭਾਅ ਅਨੁਸਾਰ ਵਿਕਰੀ ਯਕੀਨੀ ਬਣਾਉਣਗੇ।ਇਸ ਤੋਂ ਇਲਾਵਾ ਪੰਚਾਇਤਾਂ ਨੂੰ ਵੀ ਸਰਕਾਰੀ ਵਿਕਾਸ ਕੰਮਾਂ ਲਈ ਰੇਤ ਨਿਰਧਾਰਿਤ ਭਾਅ ਅਨੁਸਾਰ ਹੀ ਮਿਲੇਗੀ।ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੇਤੇ ਦੀ ਨਿਰਧਾਰਿਤ ਕੀਮਤ 60 ਰੁਪੈ ਪ੍ਰਤੀ ਟਨ ਹੈ।
             ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਰੇਤੇ ਦੀ ਖੁਦਾਈ ਵੇਲੇ ਕੌਮੀ ਗਰੀਨ ਟ੍ਰਿਬਿਊਨ ਦੀਆਂ ਹਦਾਇਤਾਂ ਅਨੁਸਾਰ 3 ਫੁੱਟ ਤੋਂ ਜਿਆਦਾ ਖੁਦਾਈ ਨਹੀਂ ਕੀਤੀ ਜਾ ਸਕਦੀ, ਤਾਂ ਜੋ ਕੁਦਰਤੀ ਵਹਿਣਾਂ ਉਪਰ ਕੋਈ ਮਾੜਾ ਅਸਰ ਨਾ ਪਵੇ।
            ਐਸ.ਐਸ.ਪੀ ਕਪੂਰਥਲਾ ਨੇ ਕਿਹਾ ਕਿ ਰੇਤੇ ਦੀ ਗੈਰਕਾਨੂੰਨੀ ਖੁਦਾਈ ਵਿਰੁੱਧ ਵੀ ਸਖਤ ਕਦਮ ਚੁੱਕੇ ਜਾ ਰਹੇ ਹਨ।ਇਸ ਲਈ ਕਪੂਰਥਲਾ ਵਿਖੇ 95929-14519 ਤੇ ਫਗਵਾੜਾ ਵਿਖੇ 99150-10200 ਹੈਲਪਲਾਇਨ ਨੰਬਰ ਵੀ ਸਥਾਪਿਤ ਕੀਤੇ ਗਏ ਹਨ।ਲੋਕ ਇਨ੍ਹਾਂ ਸੰਪਰਕ ਨੰਬਰਾਂ ‘ਤੇ 24 ਘੰਟੇ ਸੰਪਰਕ ਕਰਕੇ ਰੇਤੇ ਦੀ ਨਜਾਇਜ਼ ਮਾਈਨਿੰਗ ਆਦਿ ਬਾਰੇ ਜਾਣਕਾਰੀ ਦੇ ਸਕਦੇ ਹਨ।
              ਇਸ ਮੌਕੇ ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ਚਰਨਦੀਪ ਸਿੰਘ, ਐਸ.ਡੀ.ਐਮ ਸੁਲਤਾਨਪੁਰ ਲੋਧੀ ਰਣਜੀਤ ਸਿੰਘ, ਐਸ.ਡੀ.ਐਮ ਭੁਲੱਥ ਸ਼ਾਇਰੀ ਮਲਹੋਤਰਾ, ਐਸ.ਪੀ ਹੈਡਕੁਆਟਰ ਜਸਬੀਰ ਸਿੰਘ, ਐਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ.ਐਸ.ਪੀ ਸੁਰਦਿੰਰ ਕੁਮਾਰ, ਸਰਵਣ ਸਿੰਘ ਬੱਲ ਤੇ ਮਾਇਨਿੰਗ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …