Sunday, September 20, 2026

ਸਰਕਾਰੀ ਆਈ.ਟੀ.ਆਈ (ਇ) ਨਵਾਂਸ਼ਹਿਰ ਵੱਲੋਂ 100 ਫੀਸਦੀ ਦਾਖ਼ਲਾ ਮੁਕੰਮਲ

ਕੋਵਿਡ ਦੌਰਾਨ ਬਿਹਤਰੀਨ ਸੇਵਾਵਾਂ ਲਈ ਪ੍ਰਿੰਸੀਪਲ ਅਤੇ ਸਟਾਫ ਦਾ ਸਨਮਾਨ

ਨਵਾਂਸ਼ਹਿਰ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਉਦਯੋਗਿਕ ਸਿਖਲਾਈ ਸੰਸਥਾ (ਇ) ਸ਼ਹੀਦ ਭਗਤ ਸਿੰਘ ਨਗਰ ਵਿਚ ਵੱਖ-ਵੱਖ ਟਰੇਡਾਂ ਦੀਆਂ ਸਾਰੀਆਂ ਨਿਰਧਾਰਤ ਸੀਟਾਂ ਦਾ 100 ਫੀਸਦੀ ਦਾਖ਼ਲਾ ਮੁਕੰਮਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਰਛਪਾਲ ਚੰਦੜ ਨੇ ਦੱਸਿਆ ਕਿ ਸੰਸਥਾ ਵਿਚ ਇਸ ਵੇਲੇ 8 ਕੋਰਸ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਐਨ.ਸੀ.ਵੀ.ਟੀ ਅਧੀਨ ਸੋਇੰਗ ਟੈਕਨਾਲੋਜੀ, ਕਾਸਮੈਟੋਲੋਜੀ, ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮ ਅਸਿਸਟੈਂਟ ਤੇ ਸਰਫੇਸ ਓਰਨਾਮੇਂਟ ਟੈਕਨੀਕਸ (ਕਢਾਈ) ਅਤੇ ਡਿਊਲ ਸਿਸਟਮ ਟ੍ਰੇਨਿੰਗ ਤਹਿਤ ਸੋਇੰਗ ਟੈਕਨਾਲੋਜੀ, ਕਾਸਮੈਟੋਲੋਜੀ, ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮ ਅਸਿਸਟੈਂਟ ਤੇ ਸਰਫੇਸ ਓਰਨਾਮੇਂਟ ਟੈਕਨੀਕਸ (ਕਢਾਈ) ਦੇ ਟਰੇਡ ਸ਼ਾਮਲ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸ਼ਲਾਘਾਯੋਗ ਸੇਵਾਵਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਉਨ੍ਹਾਂ ਸਮੇਤ ਸੰਸਥਾ ਦੇ 11 ਸਟਾਫ ਮੈਂਬਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਜਿਨ੍ਹਾਂ ਵਿਚ ਨੀਲਮ ਰਾਣੀ, ਪ੍ਰਿਆ, ਰਣਜੀਤ ਕੌਰ, ਅੰਜ਼ਨਾ ਕੁਮਾਰੀ, ਅਮਨਦੀਪ ਕੌਰ, ਪੂਜਾ ਸ਼ਰਮਾ, ਸਰਬਜੀਤ, ਦਲਜੋਹਨ ਸਿੰਘ, ਅਮਰ ਬਹਾਦਰ ਅਤੇ ਗਣੇਸ਼ ਸ਼ਾਮਲ ਹਨ।
                ਉਨ੍ਹਾਂ ਦੱਸਿਆ ਕਿ ਕੋਵਿਡ-ਮਹਾਂਮਾਰੀ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਸੰਸਥਾ ਨੂੰ ਮਾਸਕ ਤਿਆਰ ਕਰਨ ਲਈ ਕੱਪੜਾ ਮੁਹੱਈਆ ਕਰਵਾਇਆ ਗਿਆ ਸੀ।ਇਸ ਦੌਰਾਨ ਸਾਰੇ ਵਿੱਦਿਅਕ ਅਦਾਰਿਆਂ ਦੇ ਬੰਦ ਹੋਣ ਦੇ ਬਾਵਜ਼ੂਦ ਸੰਸਥਾ ਦੇ ਸਮੂਹ ਸਟਾਫ ਵਲੋਂ ਸਿਖਿਆਰਥੀਆਂ ਦੀ ਮਦਦ ਨਾਲ ਮਾਸਕ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇ ਗਏ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …