ਪਠਾਨਕੋਟ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਠਾਨਕੋਟ ਪਰੇਮ ਕੁਮਾਰ ਪੀ.ਪੀ.ਐਸ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ
ਅਨੁਸਾਰ ਇੰਸਪੈਕਟਰ ਇੰਦਰਜੀਤ ਸਿੰਘ ਵਿਜੀਲੈਂਸ ਬਿਊਰੋ ਪਠਾਨਕੋਟ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਤਹਿਸੀਲ ਦਫਤਰ ਪਠਾਨਕੋਟ ਵਿਖੇ ਸੈਮੀਨਾਰ ਕੀਤਾ ਗਿਆ।
ਜਿਸ ਦੌਰਾਨ ਹਾਜਰ ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਜਾਗਰੂਕ ਕੀਤਾ ਗਿਆ।ਵਿਜੀਲੈਂਸ ਬਿਊਰੋ ਪਾਸ ਸਰਕਾਰੀ ਫੰਡਾਂ ਵਿੱਚ ਕਿਸੇ ਵੀ ਘਪਲੇ ਜਾਂ ਧੋਖਾਧੜੀ ਜਾਂ ਸਰਕਾਰੀ ਅਫਸਰ ਵਲੋਂ ਕੀਤੀ ਅਹੁੱਦੇ ਦੀ ਦੁਰਵਰਤੋਂ ਬਾਰੇ ਸ਼ਿਕਾਇਤ ਦਰਜ਼ ਕਰਵਾਉਣ ਸਬੰਧੀ ਫੋਨ ਨੰਬਰਾਂ ਅਤੇ ਈ.ਮੇਲ ਆਈ.ਡੀ ਬਾਰੇ ਸੂਚਨਾ ਦਿੱਤੀ ਗਈ।ਹਾਜ਼ਰੀਨ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਆਨਲਾਈਨ ਸੇਵਾਵਾਂ ਅਤੇ ਉਹਨਾਂ ਦੀਆਂ ਸਰਕਾਰੀ ਫੀਸਾਂ ਤੋਂ ਜਾਣੂ ਕਰਵਾਇਆ ਗਿਆ।
ਵਿਜੀਲੈਂਸ ਬਿਊਰੋ ਪਠਾਨਕੋਟ ਦੇ ਕਰਮਚਾਰੀਆਂ ਵਲੋਂ ਜਨਤਕ ਥਾਵਾਂ ਤੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਵਿਜੀਲੈਂਸ ਬਿਊਰੋ ਨੂੰ ਸੂਚਨਾ ਦੇਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਬੈਨਰ ਤੇ ਪੈਂਫਲੈਟ ਲਗਾਏ ਗਏ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media