ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ) – ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਵਿਕਰੀ ਦਾ
ਸਟਾਲ ਪਿੰਗਲਵਾੜਾ ਦੇ ਸਾਹਮਣੇ, ਸਿਟੀ ਸੈਂਟਰ ਦੇ ਬਾਹਰ ਜੀ.ਟੀ ਰੋਡ ਸੰਗਮ ਸਿਨੇਮਾ ਦੀ ਪਿੱਛਲੇ ਗੇਟ ‘ਤੇ ਲਗਾਇਆ ਗਿਆ।ਇਸ ਪ੍ਰਦਰਸ਼ਨੀ ਵਿੱਚ ਪਿੰਗਲਵਾੜਾ ਵਿਖੇ ਬੱਚਿਆਂ ਵਾਸਤੇ ਚੱਲ ਰਹੇ ਮੁੜ ਵਸੇਬਾ ਸੈਂਟਰ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਅਤੇ ਭਗਤ ਪੂਰਨ ਸਿੰਘ ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਵਿੱਚ ਤਿਆਰ ਕੀਤੇ ਕੱਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਮੋਮਬੱਤੀਆਂ, ਦੀਵੇ ਅਤੇ ਬੱਚਿਆਂ ਵਲੋਂ ਬਣਾਈਆਂ ਗਈਆਂ ਬਹੁਤ ਵਧੀਆਂ ਹੱਥ ਕਿਰਤਾਂ ਦੇ ਨਮੂਨੇ ਪੇਸ਼ ਕੀਤੇ ਗਏ।
ਇਸ ਦਾ ਉਦਘਾਟਨ ਪਿੰਗਲਵਾੜੇ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ ਵਲੋਂ ਕੀਤਾ ਗਿਆ।ਸਮੂਹ ਸੰਗਤਾਂ ਵਲੋਂ ਇਸ ਸਟਾਲ ਵਿੱਚ ਸਮਾਨ ਖਰੀਦਣ ਲਈ ਬਹੁਤ ਹੀ ਉਤਸ਼ਾਹ ਵੇਖਿਆ ਗਿਆ।ਲੋਕਾਂ ਨੇ ਵੱਖ-ਵੱਖ ਬਣਾਈਆਂ ਕਲਾ ਕਿਰਤਾਂ ਨੂੰ ਬਹੁਤ ਹੀ ਪਸੰਦ ਕੀਤੀਆਂ।
ਇਸ ਮੋਕੇ ਪਿੰਗਲਵਾੜੇ ਦੇ ਡਾ. ਇੰਦਰਜੀਤ ਕੌਰ, ਮੁਖਤਾਰ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਅਤੇ ਸੀਨੀਅਰ ਸੁਪਰਵਾਈਜਰ ਹਰਪਾਲ ਸਿੰਘ ਸੰਧੂ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media