ਪਠਾਨਕੋਟ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ 003 ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋ
ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਲਕੇ ਦੇ ਸਮੂਹ ਸੈਕਟਰ ਅਫ਼ਸਰਾਂ ਤੇ ਸਮੂਹ ਬੀ.ਐਲ.ੳ ਨਾਲ ਮੀਟਿੰਗ ਕੀਤੀ।
ਜਿਸ ਦੌਰਾਨ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਯੋਗਤਾ ਮਿਤੀ 01-01-2022 ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਬਾਰੇ ਜਾਣਕਾਰੀ ਦਿੱਤੀ।ਗੁਰਸਿਮਰਨ ਸਿੰਘ ਢਿਲੋਂ ਨੇ ਦੱਸਿਆ ਕਿ ਮਿਤੀ 01-11-2021 ਤੋ 30-11-2021 ਤੱਕ ਨਵੀਆਂ ਵੋਟਾਂ ਬਣਾਈਆਂਜਾਣਗੀਆਂ, ਮਰ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਅਤੇ ਪਹਿਲਾਂ ਬਣੇ ਵੋਟਰਾਂ ਵਿੱਚ ਲੋੜ ਅਨੁਸਾਰ ਸੁਧਾਈ ਕੀਤੀ ਜਾਵੇਗੀ।ਗੁਰਸਿਮਰਨ ਸਿੰਘ ਢਿਲੋਂ ਨੇ ਦੱਸਿਆ ਕਿ ਜਿਸ ਨੋਜਵਾਨ ਦੀ ਜਨਮ ਤਾਰੀਖ 01-01-2004 ਜਾਂ ਉਸਤੋਂ ਪਹਿਲਾਂ ਦੀ ਹੈ ਉਹ ਆਪਣੀ ਵੋਟ ਪੋਰਟਲ ਤੇ ਆਈ.ਡੀ ਬਣਾ ਕੇ ਵੋਟਰ ਹੈਲਪ ਐਪ, ਬੀ.ਐਲ.ਓ ਰਾਹੀਂ ਜਾਂ ਉਨਾਂ ਦੇ ਦਫ਼ਤਰ ਜਿਲ੍ਹਾ ਪ੍ਰਬੰਧਕੀ ਬਲਾਕ ਮਲਿਕਪੁਰ ਲੁੜੀਦੇਂ ਦਸਤਾਵੇਜ਼ ਪੇਸ਼ ਕਰਕੇ ਆਪਣੀ ਵੋਟ ਬਣਵਾ ਸਕਦਾ ਹੈ।ਟਰੇਨਿੰਗ ਮੀਟਿੰਗ ਵਿੱਚ ਢਿਲੋਂ ਨੇ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਸਮੁੱਚੇ ਸੈਕਟਰ ਅਫ਼ਸਰਾਂ ਤੇ ਸਮੁਚੇ ਬੀ.ਐਲ.ਓ ਨੂੰ ਮੁਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ।
ਗੁਰਸਿਮਰਨ ਸਿੰਘ ਢਿੱਲੋਂ ਨੇ ਪਠਾਨਕੋਟ ਦੇ ਨਾਗਰਿਕਾਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਐਨ.ਜੀ.ੳ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੰੁ ਵੀ ਅਪੀਲ ਕੀਤੀ ਕਿ ਉਹ ਬੀ.ਐਲ.ਓ ਵਲੋਂ ਮਿਤੀ 06-11-2021, 07-11-2021, 20-11-2021 ਅਤੇ 21-11-2021 ਨੂੰ ਹਰੇਕ ਬੂਥ ਉਪਰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਜਾ ਕੇ ਆਪਣੀ ਵੋਟ ਬਣਵਾਉਣ ਅਤੇ ਹੋਰਨਾਂ ਨੰੁ ਵੀ ਵੋਟ ਬਣਾਉਣ ਲਈ ਪ੍ਰੇਰਿਤ ਕਰਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media