ਪਠਾਨਕੋਟ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਆਯੁਸ਼ ਵਿਭਾਗ ਨਵੀਂ ਦਿੱਲੀ ਅਤੇ ਡਾ. ਪੂਨਮ ਵਸ਼ਿਸ਼ਟ ਡਾਇਰੈਕਟਰ ਆਯੁਰਵੈਦਾ ਪੰਜਾਬ
ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 6ਵਾਂ ਆਯੁਰਵੇਦਾ ਤੇ ਧੰਨਵੰਤਰੀ ਦਿਵਸ ਡਾ. ਨਰੇਸ਼ ਕੁਮਾਰ ਮਾਹੀ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।
ਇਸ ਦੌਰਾਨ ਦਫਤਰ ਅਤੇ ਫੀਲਡ ਸਟਾਫ ਦੇ ਡਾਕਟਰਾਂ ਵਲੋਂ ਪਹਿਲਾ ਦਫਤਰ ਵਿਖੇ ਭਗਵਾਨ ਧਨਵੰਤਰੀ ਦੀ ਪੂਜਾ ਅਤੇ ਆਰਤੀ ਕੀਤੀ ਗਈ ਅਤੇ 6ਵੇਂ ਆਯੁਰਵੇਦਾ ਦੀ ਟੀਮ ਕੁਪੋਸ਼ਨ ਉਪਰ ਡਾ. ਪੰਕਜ ਸਿੰਘ ਅਤੇ ਡਾ. ਸੇਫਾਲੀ ਵਲੋਂ ਸਪੀਚ ਦਿੱਤੀ ਗਈ।
ਪ੍ਰੋਗਰਾਮ ਵਿੱਚ ਫੀਲਡ ਸਟਾਫ ਡਾ. ਵਿਪਨ ਸਿੰਘ, ਡਾ. ਸਚਿਨ ਗੁਪਤਾ, ਡਾ. ਰੂਬਨਪ੍ਰੀਤ, ਡਾ. ਮਾਲਤੀ, ਡਾ. ਨਮਿਤਾ ਸਲਾਰਿਆ, ਡਾ. ਰਿਤਿਕਾ, ਡਾ. ਸਾਹਿਲ ਕੁਮਾਰ ਸ਼ਰਮਾ, ਡਾ. ਸੋਨਮ ਧਿਮਾਨ ਡਾ. ਵਿਕਾਸ ਸੋਨੀ, ਸੰਦੀਪ ਕੁਮਾਰ ਅਤੇ ਅਭਿਸ਼ੇਕ ਸ਼ਰਮਾ, ਉਪਵੈਦ ਦੇ ਨਾਲ ਨਾਲ ਦਫਤਰ ਸਟਾਫ ਵਲੋਂ ਜਤਿਨ ਸ਼ਰਮਾ ਅਤੇ ਅੰਕੁਸ਼ ਸ਼ਰਮਾ ਮੌਜ਼ੂਦ ਰਹੇ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media