ਸੰਗਰੂਰ, 6 ਨਵੰਬਰ (ਜਗਸੀਰ ਲੌਂਗੋਵਾਲ) – ਦਾਮਨ ਥਿੰਦ ਬਾਜਵਾ ਹਲਕਾ ਇੰਚਾਰਜ਼ ਕਾਂਗਰਸ ਵਲੋਂ ਸੁਨਾਮ ਦੀਆਂ ਵੱਖ-ਵੱਖ ਵਾਰਡਾਂ ‘ਚ ਕਰਵਾਏ ਜਾ ਰਹੇ
ਵਿਕਾਸ ਕਾਰਜ਼ਾਂ ਦੇ ਮੱਦੇਨਜ਼ਰ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਉਨਾਂ ਦਾ ਪੂਰਾ ਸਾਥ ਦੇਣਗੇ।ਇਹ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਅਤੇ ਨਗਰ ਕੌਂਸਲਰ ਹਰਪਾਲ ਹਾਂਡਾ ਅਤੇ ਸਮਾਜ ਸੇਵੀ ਚਮਕੌਰ ਹਾਂਡਾ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲੋਕਾਂ ਦੇ ਲਈ ਫੂਡ ਬੈਂਕ ਬਣਾਇਆ ਗਿਆ, ਲੋਕਾਂ ਨੂੰ ਰਾਸ਼ਨ ਕਿੱਟਾਂ, ਮੈਡੀਕਲ ਸਹੂਲਤਾਂ ਅਤੇ ਹੋਰ ਜਰੂਰਤ ਦੀ ਚੀਜ਼ਾਂ ਮੁਹੱਈਆ ਕਰਵਾਈਆਂ।ਸ਼ਹਿਰ ਵਿੱਚ ਕਾਫੀ ਲੰਬੇ ਅਰਸੇ ਤੋਂ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਜੀ ਦੀ ਮੈਮੋਰੀਅਲ ਦੀ ਮੰਗ ਸਰਕਾਰ ਤੋਂ ਪੂਰੀ ਕਰਵਾਈ ਅਤੇ ਨਵੀਆਂ ਗਲੀਆਂ, ਸੜਕਾਂ ਨਾਲੀਆਂ, ਸੀਵਰੇਜ਼ ਅਤੇ ਸਟਰੀਟ ਲਾਈਟਾਂ ਦਾ ਕੰਮ ਕਰਵਾਇਆ, ਜੋ ਅਜੇ ਵੀ ਜਾਰੀ ਹਨ।
ਉਨਾਂ ਕਿਹਾ ਕਿ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨ ਬਾਜਵਾ ਦੇ ਨਿਰਦੇਸ਼ਾਂ ‘ਤੇ ਉਹ ਆਪਣੀ ਵਾਰਡ ‘ਚ ਪੈਨਸ਼ਨ ਫਾਰਮ, ਬਿਜਲੀ ਬਿੱਲ ਮਾਫੀ ਫ਼ਾਰਮ ਸਮੇਤ ਕਈ ਹੋਰ ਕੈਂਪ ਲਗਾ ਰਹੇ ਹਨ ਤਾਂ ਕਿ ਲੋਕਾਂ ਨੂੰ ਹਰ ਸੁਵਿਧਾ ਪ੍ਰਾਪਤ ਹੋ ਸਕੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media