ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ 12 ਅਫਰੇਸਿਸ ਮਸ਼ੀਨਾਂ ਕਰ ਰਹੀਆਂ ਹਨ ਕੰਮ – ਸੋਨੀ
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਇਸ ਸਾਲ ਬੇਮੋਸਮੀ ਬਾਰਿਸ਼ ਹੋਣ ਕਾਰਨ ਕਈ ਥਾਵਾਂ ‘ਤੇ ਪਾਣੀ ਇਕੱਠਾ ਹੋਣ ਕਾਰਨ ਡੇਂਗੂ ਮੱਛਰਾਂ ਦੀ ਬ੍ਰੀਡਿੰਗ ਵਿੱਚ
ਵਾਧਾ ਹੋਇਆ ਹੈ।ਪੰਜਾਬ ਸਰਕਾਰ ਵਲੋ ਡੇਂਗੂ ਨਾਲ ਨਿਪਟਣ ਲਈ ਰਾਜ ਭਰ ਦੀਆਂ 39 ਟੈਸਟਿੰਗ ਲੈਬਾਂ ‘ਚ 44708 ਟੈਸਟ ਕੀਤੇ ਜਾ ਚੁੱਕੇ ਹਨ, ਜਿੰਨ੍ਹਾਂ ਵਿਚੋ 17837 ਕੇਸ ਡੇਂਗੂ ਪਾਜ਼ਟਿਵ ਪਾਏ ਗਏ ਹਨ।
ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਜ਼ਿੰਨ੍ਹਾਂ ਦੇ ਕੋਲ ਸਿਹਤ ਵਿਭਾਗ ਦਾ ਚਾਰਜ਼ ਵੀ ਹੈ ਨੇ ਦੱਸਿਆ ਕਿ ਰਾਜ ਭਰ ਵਿਚ ਡੇਂਗੂ ਦੇ ਕੇਸ ਆ ਰਹੇ ਹਨ ਅਤੇ ਮੁੱਖ ਤੌਰ ‘ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 2853, ਬਠਿੰਡਾ 2299, ਹੁਸ਼ਿਆਰਪੁਰ 1590, ਅੰਮ੍ਰਿਤਸਰ 1609, ਪਠਾਨਕੋਟ 1574, ਸ੍ਰੀ ਮੁਕਤਸਰ ਸਾਹਿਬ 1388 ਅਤੇ ਲੁਧਿਆਣਾ ਵਿਖੇ 1295 ਵਿਖੇ ਜਿਆਦਾ ਡੇਂਗੂ ਦੇ ਕੇਸ ਆ ਰਹੇ ਹਨ।ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਦੇ ਖਾਤਮੇ ਲਈ 700 ਬ੍ਰੀਡਿੰਗ ਚੈਕਰ ਰੱਖੇ ਗਏ ਹਨ ਅਤੇ ਜਿੰਨ੍ਹਾਂ ਵਲੋ ਹੁਣ ਤੱਕ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਘਰਾਂ ਵਿੱਚ 15 ਲੱਖ ਤੋ ਵੱਧ ਘਰ ਅਤੇ 35 ਲੱਖ ਕੰਟੇਨਰ ਚੈਕ ਕੀਤੇ ਜਾ ਚੁੱਕੇ ਹਨ ਅਤੇ ਜਿੰਨ੍ਹਾਂ ਵਿੱਚ ਲਗਭਗ 30 ਹਜਾਰ ਕੰਟੇਨਰਾਂ ਵਿਚ ਡੇਂਗੂ ਦੇ ਮੱਛਰ ਦਾ ਲਾਰਵਾ ਪਾਇਆ ਗਿਆ, ਜਿਸ ਨੂੰ ਰਿਡਕਸ਼ਨ ਅਤੇ ਲਾਰਵੀਸਾਇਡ ਦੀ ਵਰਤੋਂ ਨਾਲ ਨਸ਼ਟ ਕੀਤਾ ਗਿਆ ਹੈ।
ਸੋਨੀ ਨੇ ਕਿਹਾ ਕਿ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ 12 ਅਫਰੇਸਿਸ ਮਸ਼ੀਨਾਂ ਕੰਮ ਕਰ ਰਹੀਆਂ ਹਨ,ਜਿੰਨ੍ਹਾਂ ਰਾਹੀਂ ਸਿੰਗਲ ਡੋਨਰ ਪਲੇਟਲੈਟ ਗੰਭੀਰ ਮਰੀਜ਼ਾਂ ਨੂੰ ਮਿਲ ਸਕਦੇ ਹਨ ਅਤੇ ਇਸ ਤੋ ਇਲਾਵਾ 22 ਜ਼ਿਲ੍ਹਿਆਂ ਵਿਚ ਬਲੱਡ ਕੰਪੋਨੈਟ ਸੈਪਰੇਟਰ ਉਪਲੱਬਧ ਹਨ, ਜਿੰਨ੍ਹਾਂ ਰਾਹੀਂ ਮਰੀਜਾਂ ਨੂੰ ਆਰ.ਡੀ.ਪੀ ਮਿਲ ਸਕਦੇ ਹਨ।
ਸੋਨੀ ਨੇ ਦੱਸਿਆ ਕਿ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦਾ ਮੁਫਤ ਇਲਾਜ ਉਪਲੱੱਬਧ ਹੈ ਅਤੇ ਡੇਂਗੂ ਦੇ ਮਰੀਜ਼ਾਂ ਦੇ ਇਲਾਜ਼ ਲਈ ਡੇਂਗੂ ਵਾਰਡ ਬਣਾਏ ਗਏ ਹਨ, ਜਿੰਨ੍ਹਾਂ ਵਿਚ ਮੱਛਰਦਾਨੀਆਂ ਵੀ ਲਗਾਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਦੀਆਂ 39 ਡੇਂਗੂ ਟੈਸਟਿੰਗ ਲੈਬਾਂ ਵਿਚ ਡੇਂਗੂ ਦੀ ਮੁਫਤ ਟੈਸਟਿੰਗ ਕੀਤੀ ਜਾਂਦੀ ਹੈ ਅਤੇ ਇਸ ਤੋ ਇਲਾਵਾ ਪਾ੍ਰਈਵੇਟ ਲੈਬਾਂ ਨੂੰ ਵੀ ਡੇਂਗੂ ਦੇ ਟੈਸਟ ਕਰਨ ਦੇ ਰੇਟ ਸਰਕਾਰ ਵਲੋ ਫਿਕਸ ਕੀਤੇ ਗਏ ਹਨ ਤਾਂ ਜੋ ਮਰੀਜਾਂ ਕੋਲੋ ਕੋਈ ਵੱਧ ਪੈਸੇ ਨਾ ਲੈ ਸਕੇ।
ਉਪ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਰਾਜ ਵਿਚ ਡੇਂਗੂ ਨੂੰ ਫੈਲਣ ਤੋਂ ਬਚਾਉਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋ ਹਰ ਐਤਵਾਰ ਡੇਂਗੂ ‘ਤੇ ਵਾਰ ਦਾ ਨਾਅਰਾ ਦਿੱਤਾ ਗਿਆ ਹੈ।
Punjab Post Daily Online Newspaper & Print Media