ਅੰਮ੍ਰਿਤਸਰ 8 ਅਕਤੂਬਰ:- ਪੰਜਾਬੀ ਸਾਹਿਤ ਸੰਗਮ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅਜ ਏਥੇ ਜਿਲਾ ਕਚਹਿਰੀਆਂ ਵਿਖੇ ਪੁਰਾਣੇ ਡੀ ਸੀ
ਦਫਤਰ ਵਿੱਚ ਸਥਾਪਤ ਕੀਤੀ ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ ਵਿਚ ਪੰਜਾਬੀ ਸਪਤਾਹ ਦੇ ਅੰਤਰਗਤ ਸਾਹਿਤਕ ਸਮਾਗਮ ਰਚਾਇਆ ਗਿਆ।
ਲਾਇਬ੍ਰੇਰੀਅਨ ਡਾ ਪ੍ਰਭਜੋਤ ਕੌਰ ਸੰਧੂ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੰਗਰੇਜ਼ ਸਰਕਾਰ ਵੇਲੇ ਦੀ ਇਸ ਵਿਰਾਸਤੀ ਇਮਾਰਤ ਵਿਚ ਹੁਣ ਸਾਹਿਤਕ ਪੁਸਤਕਾਂ ਗਿਆਨ ਵੰਡਣ ਗੀਆਂ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਲਾਇਬ੍ਰੇਰੀ ਐਕਟ ਦੀ ਵਕਾਲਤ ਕਰਦਿਆਂ ਕਿਹਾ ਕਿ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਦੇਸ਼ ਅਤੇ ਰਾਜ ਸਰਕਾਰਾਂ ਨੂੰ ਸਿੱਖਿਆ ਅਤੇ ਸਿਹਤ ਦੀ ਤਰਜ਼ ‘ਤੇ ਵੱਖਰਾ ਵਿਭਾਗ ਕਾਇਮ ਕਰਕੇ ਵਖਰਾ ਬੱਜ਼ਟ ਸਥਾਪਿਤ ਰੱਖਣਾ ਚਾਹੀਦਾ ਹੈ, ਤਾਂ ਜੋ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ ਲਈ ਨਵੇਂ ਵਸੀਲੇ ਪੈਦਾ ਹੋਣ।
ਸ਼ਾਇਰ ਮਲਵਿੰਦਰ ਅਤੇ ਅਜ਼ਾਇਬ ਸਿੰਘ ਹੁੰਦਲ ਨੇ ਕਿਹਾ ਇਸ ਵਿਸ਼ਾਲ ਵਿਰਾਸਤੀ ਇਮਾਰਤ ਵਿਚ ਕਾਇਮ ਕੀਤੀ ਜਿਲਾ ਲਾਇਬ੍ਰੇਰੀ ਦੀ ਸਾਂਭ ਸੰਭਾਲ ਅਤੇ ਰੱਖ ਰਖਾਅ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ।
ਰਚਨਾਵਾਂ ਦੇ ਚੱਲੇ ਦੌਰ ਵਿੱਚ ਸਰਬਜੀਤ ਸਿੰਘ ਸੰਧੂ, ਮਨਮੋਹਨ ਬਾਸਰਕੇ, ਚੰਨ ਅਮਰੀਕ, ਜਸਵੰਤ ਧਾਪ, ਹਰਮੀਤ ਆਰਟਿਸਟ, ਇਕਬਾਲ ਕੌਰ ਸੌਂਧ, ਪ੍ਰਿੰ., ਕੇਵਲ ਸ਼ਰਮਾ, ਅਰਤਿੰਦਰ ਸੰਧੂ, ਰਾਜਵਿੰਦਰ ਰਾਜ, ਬਲਜਿੰਦਰ ਮਾਂਗਟ ਬਨਾਰਸੀ ਦਾਸ ਭਗਤ, ਭਗਤ ਨਾਰਾਇਣ, ਅਜੀਤ ਸਿੰਘ ਨਬੀਪੁਰੀ, ਰਾਜ ਖੁਸ਼ਵੰਤ ਸਿੰਘ ਸੰਧੂ, ਤਰਸੇਮ ਲਾਲ ਬਾਵਾ ਅਤੇ ਹਰਫਨੂਰ ਆਦਿ ਨੇ ਸਾਹਿਤਕ ਰੰਗ ਬਖੇਰਿਆ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media