Tuesday, April 14, 2026

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਦੀ ਮਹੀਨਾਵਾਰ ਮੀਟਿੰਗ ਹੋਈ

ਸਮਰਾਲਾ, 10 ਨਵੰਬਰ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਵਿਛੜ ਗਏ ਸਾਥੀਆਂ ਜੋਗਿੰਦਰ ਸਿੰਘ ਸਮਰਾਲਾ, ਜਗਨ ਨਾਥ ਖਮਾਣੋਂ, ਲਛਮਣ ਸਿੰਘ ਜੰਡਿਆਲੀ, ਸ੍ਰੀਮਤੀ ਹਰਪਾਲ ਕੌਰ ਵਿਧਵਾ ਕਰਨੈਲ ਸਿੰਘ ਏ.ਜੇ.ਈ ਬੁਰਜ਼ ਕੱਚਾ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਆਉਣ ਵਾਲੇ ਸਮੇਂ ਵਿੱਚ ਸਰਕਲ ਕਮੇਟੀ ਦੀ ਚੋਣ ਦੇ ਡੈਲੀਗੇਟ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਸਟੇਟ ਕਮੇਟੀ ਵੱਲੋਂ ਵਿੱਢੇ ਗਏ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਮਤਾ ਵੀ ਪਾਸ ਕੀਤਾ ਗਿਆ। ਕਿਸਾਨੀ ਸੰਘਰਸ਼ ਦੀ ਪੁਰਜੋਰ ਹਮਾਇਤ ਕਰਦੇ ਹੋਏ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਗਈ। ਸਿਵਲ ਸਰਜਨ ਲੁਧਿਆਣਾ ਨੂੰ ਅਪੀਲ ਕਰਦੇ ਹੋਏ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਜੋ ਲਕਮ ਅਵਸਥਾ ਬਿਨਾਂ ਕਿਸੇ ਠੋਸ ਕਾਰਨ ਰੱਖੇ ਗਏ ਹਨ, ਉਹ ਜਲਦੀ ਪਾਸ ਕੀਤੇ ਜਾਣ ਤਾਂ ਜੋ ਬਿਮਾਰ ਸਾਥੀ ਪੈਸਾ ਮਿਲਣ ਤੇ ਸਮੇਂ ਸਿਰ ਉਚਿੱਤ ਅਤੇ ਵਧੀਆ ਇਲਾਜ ਕਰਾ ਸਕਣ।
                       ਪੰਜਾਬ ਸਰਕਾਰ ਅਤੇ ਮਹਿਕਮੇਂ ਤੋਂ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਜਿਵੇਂ 1 ਜਨਵਰੀ 2012 ਤੋਂ ਰਹਿੰਦੇ ਪੇਅ ਬੈਂਡ ਜਾਰੀ ਕਰਨਾ, ਪੈਨਸ਼ਨਰਾਂ ਲਈ ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ, ਪੈਨਸ਼ਨਰਾਂ ਨੂੰ ਬਿਜਲੀ ਬਿੱਲਾਂ ਵਿੱਚ ਰਿਆਇਤ ਦਿੱਤੀ ਜਾਵੇ।1 ਜਨਵਰੀ 2016 ਤੋਂ ਪੈਨਸ਼ਨਰਾਂ ਨੂੰ ਪੇਅ ਸਕੇਲ ਤੁਰੰਤ ਲਾਗੂ ਕੀਤੇ ਜਾਣ, ਰਹਿੰਦੇ ਮਹਿੰਗਾਈ ਭੱਤੇ ਦੀ ਤੁਰੰਤ ਅਦਾਇਗੀ ਕੀਤੀ ਜਾਵੇ, ਮੈਡੀਕਲ ਵਿੱਚ ਜੋ ਨਿਗੂਣਾ ਵਾਧਾ ਕੀਤਾ ਗਿਆ ਹੈ ਉਹ 2500 ਰੁਪਏ ਕੀਤਾ ਜਾਵੇ।ਮੀਟਿੰਗ ਵਿੱਚ ਸੰਬੋਧਨ ਕਰਨ ਵਾਲਿਆਂ ਵਿੱਚ ਇੰਜ: ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਰਾਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ, ਇੰਜ: ਜੁਗਲ ਕਿਸ਼ੋਰ ਸਾਹਨੀ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਦਰਸ਼ਨ ਸਿੰਘ ਖਜਾਨਚੀ, ਦਰਸ਼ਨ ਸਿੰਘ ਕੋਟਾਲਾ, ਭੁਪਿੰਦਰਪਾਲ ਸਿੰਘ, ਮੋਹਣ ਸਿੰਘ ਮਾਂਗਟ, ਪ੍ਰੇਮ ਚੰਦ ਭਲਾ ਲੋਕ, ਵਿਕਰਮਜੀਤ, ਮਨਮੋਹਣ ਸਿੰਘ ਜੱਗੀ ਆਦਿ ਹਾਜ਼ਰ ਸਨ।
                    ਅਖੀਰ ‘ਚ ਸਿਕੰਦਰ ਸਿੰਘ ਪ੍ਰਧਾਨ ਵਲੋਂ ਮੀਟਿੰਗ ਵਿੱਚ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …