ਸੰਗਰੂਰ, 11 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਅੰਦਰ ਜਲਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ 1ਨਵੰਬਰ ਤੋਂ ਨਵੀਆਂ
ਵੋਟਾਂ ਬਣਾਉਣ ਦੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਦੇ ਸੂਬੇ 18 ਸਾਲਾ ਨੌਜਵਾਨ ਆਪਣੀਆਂ ਨਵੀਆਂ ਵੋਟਾਂ ਬਣਾ ਸਕਣ।ਇਹ ਪ੍ਰਗਟਾਵਾ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਮੈਡਮ ਰੀਤੂ ਗੋਇਲ ਅਤੇ ਸਿਟੀ ਕਾਂਗਰਸ ਪ੍ਰਧਾਨ ਵਿਜੈ ਕੁਮਾਰ ਗੋਇਲ ਨੇ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਨੌਜਵਾਨ ਹੀ ਹਰ ਤਰਾਂ ਦੀ ਤਬਦੀਲੀ ਲਿਆ ਸਕਦੇ ਹਨ ਜਿਸ ਲਈ ਹਰ ਨੌਜਵਾਨ ਦਾ 18 ਸਾਲ ਦੀ ਉਮਰ ਵਿੱਚ ਜਿੰਮੇਵਾਰ ਨਾਗਰਿਕ ਬਣਨ ਖਾਤਰ ਵੋਟਰ ਬਣਨਾ ਅਤਿ ਜਰੂਰੀ ਹੈ।ਵਿਜੈ ਗੋਇਲ ਨੇ ਕਿਹਾ ਕਿ 18 ਸਾਲ ਦੇ ਹੋ ਚੁੱਕੇ ਨੌਜਵਾਨਾਂ ਤੇ ਲੜਕੀਆਂ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਵੋਟ ਜਰੂਰ ਬਣਵਾਉਣੀ ਚਾਹੀਦੀ ਹੈ।
ਪ੍ਰਧਾਨ ਸ਼੍ਰੀਮਤੀ ਰੀਤੂ ਗੋਇਲ ਨੇ ਦੱਸਿਆ ਕਿ ਲੌਂਗੋਵਾਲ ਵਿਖੇ ਨਵੀਆਂ ਵੋਟਾਂ ਬਣਵਾਉਣ ਲਈ ਜਿਸ ਜਗ੍ਹਾ ਅਸੀ ਵੋਟਾਂ ਪਾਉਂਦੇ ਹਾਂ, ਉਥੇ ਹਰ ਪੋਲਿੰਗ ਬੂਥ ਉਪਰ ਚੋਣ ਕਮਿਸ਼ਨ ਵਲੋਂ ਨਿਯੁੱਕਤ ਕੀਤੇ ਬੀ.ਐਲ.ਓ ਵਲੋਂ ਮਿਤੀ 14 ਨਵੰਬਰ ਦਿਨ ਐਤਵਾਰ 21 ਨਵੰਬਰ ਦਿਨ ਐਤਵਾਰ ਅਤੇ 28 ਨਵੰਬਰ ਦਿਨ ਐਤਵਾਰ ਨੂੰ ਸਮਾਂ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਕੈਂਪ ਲਗਾਏ ਜਾ ਰਹੇ ਹਨ।ਸਿਟੀ ਪ੍ਰਧਾਨ ਵਿਜੈ ਗੋਇਲ ਨੇ ਕਿਹਾ ਕਿ ਨਵੀ ਵੋਟ ਬਣਵਾਉਣ ਲਈ ਦੋ ਰੰਗੀਨ ਫੋਟੋ ਪਾਸਪੋਰਟ ਸਾਈਜ, ਆਧਾਰ ਕਾਰਡ ਦੀ ਫੋਟੋ ਕਾਪੀ, ਉਮਰ ਦੇ ਸਬੂਤ ਵਜੋਂ ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ ਜਾਂ ਡਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਅਤੇ ਘਰ ਦੇ ਕਿਸੇ ਵੀ ਮੈਂਬਰ ਦੇ ਵੋਟਰ ਕਾਰਡ ਦੀ ਫੋਟੋ ਕਾਪੀ ਨਾਲ ਲੇੈ ਕੇ ਜਾਣਾ ਜਰੂਰੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਵੋਟ ਬਣਵਾਉਣ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਨਗਰ ਕੌਂਸਲ ਦਫਤਰ ਨਾਲ ਸੰਪਰਕ ਕਰ ਸਕਦਾ ਹੈ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media