Thursday, November 5, 2026

ਖਾਦ ਨਾਲ ਕਿਸੇ ਵੀ ਕਿਸਮ ਦੀ ਟੈਗਿੰਗ ਬਰਦਾਸ਼ਤ ਨਹੀਂ ਕੀਤੀ ਜਾਏਗੀ – ਡਾ. ਰਾਜ ਕੁਮਾਰ

ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਦੀਆਂ ਸਖਤ ਹਦਾਇਤਾਂ ਅਤੇ ਡਾ. ਰਾਜ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸਲਾਘਾਯੋਗ ਕਦਮ ਕਰਦਿਆ ਹੋਏ ਡੀ.ਏ.ਪੀ ਖਾਦ ਛੋਟੇ ਕਿਸਾਨਾਂ ਨੂੰ ਪੁੱਜਦਾ ਕਰਨ ਲਈ ਸਹਿਕਾਰੀ ਸਭਾਵਾਂ ਅਤੇ ਪ੍ਰਾਇਵੇਟ ਅਦਾਰਿਆਂ ਵਿੱਚ ਵੰਡ ਦਾ ਅਨੁਪਾਤ 70:30 ਕਰ ਦਿੱਤਾ ਗਿਆ ਹੈ ਅਤੇ ਰੈਕ ਲਗਵਾਏ ਜਾ ਰਹੇ ਹਨ।ਇਸ ਨਾਲ ਛੋਟੇ ਕਿਸਾਨਾਂ ਨੂੰ ਖਾਦ ਮਿਲਣੀ ਹੋਰ ਵੀ ਸੁਖਾਲੀ ਹੋ ਜਾਵੇਗੀ।ਡਾ. ਰਾਜ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਖਾਦਾਂ ਦੀ ਵੰਡ ਲਈ ਬਲਾਕ ਵਾਈਜ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।ਇਹ ਟੀਮਾਂ ਸਮੇਂ ਸਮੇਂ ਤੇ ਡੀਲਰਾਂ ਅਤੇ ਕੋਆਪ੍ਰੇਟਿਵ ਸੋਸਾਇਟੀਆਂ ਦੀ ਚੈਕਿੰਗ ਕਰੇਗੀ ਤਾਂ ਜੋ ਕਿਸਾਨਾਂ ਨੂੰ ਖਾਦ ਦੀ ਵੰਡ ਸੁਖਾਲੀ ਹੋ ਸਕੇ।ਉਹਨਾਂ ਨੇ ਜਿਲੇ੍ ਦੇ ਸਾਰੇ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਕਿਸਾਨ ਨੂੰ ਡੀ.ਏ.ਪੀ ਖਾਦ ਨਾਲ ਬੇਲੋੜੀ ਖੇਤੀ ਸਮੱਗਰੀ ਜਾਂ ਵੱਧ ਰੇਟ ਨਾ ਵਸੂਲਿਆ ਜਾਵੇ।ਅਜਿਹਾ ਕਰਨ ਵਾਲੇ ਡੀਲਰ ਵਿਰੁੱਧ ਫਰਟੀਲਾਈਜਰ ਕੰਟਰੋਲ ਆਰਡਰ 1985 ਤਹਿਤ ਕਰਵਾਈ ਕੀਤੀ ਜਾਵੇਗੀ ਅਤੇ ਲਾਇਸੰਸ ਰੱਦ ਕੀਤੇ ਜਾਣਗੇ।ਉਹਨਾਂ ਵੱਲੋ ਜਿਲ੍ਹੇ ਅੰਦਰ ਕਿਸਾਨਾਂ ਨੂੰ ਮਿਆਰੀ ਇਨਪੁਟਸ ਉਪਲਬਧ ਕਰਵਾਉਣ ਲਈ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ।ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਡੀ.ਏ.ਪੀ ਦੀ ਘਾਟ ਕਾਰਨ ਦੂਸਰੀਆਂ ਖਾਦਾਂ ਐਨ.ਪੀ.ਕੇ ਅਤੇ ਸੁਪਰ ਖਾਦ ਦੀ ਵਰਤੋਂ ਕਰਨ ਨੂੰ ਤਰਜ਼ੀਹ ਦੈਣ ਕਿਉਂਕਿ ਇਸ ਖਾਦ ਰਾਹੀਂ ਫਸਲ ਨੂੰ ਸਲਫਰ ਤੱਤ ਵੀ ਉਪਲਬਧ ਹੋ ਜਾਂਦਾ ਹੈ ਅਤੇ ਕਣਕ ਦੀ ਫਸਲ ਦੇ ਝਾੜ ਤੇ ਕੋਈ ਅਸਰ ਨਹੀ ਪੈਂਦਾ ਹੈ।ਇਸ ਸਬੰਧੀ ਜਿਲ੍ਹੇ ਵਿੱਚ ਕਿਸਾਨ ਸਿਖਲਾਈ ਕੈਂਪਾ ਲਗਾ ਕੇ ਹਾੜੀ ਦੀਆਂ ਫਸਲਾਂ ਵਿੱਚ ਖਾਦਾਂ ਦੀ ਸੁਚਜੀ ਵਰਤੋ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …