ਸੰਗਰੂਰ, 13 ਨਵੰਬਰ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਪੰਜਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਸੋਲੋ ਸੋਂਗ ਮੁਕਾਬਲਾ
ਕਰਵਾਇਆ ਗਿਆ।ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਦੱਸਿਆ ਕਿ ਹਰ ਬੱਚੇ ਵਿੱਚ ਵਿਲੱਖਣ ਗੁਣ ਹੁੰਦੇ ਹਨ।ਇਸ ਪ੍ਰਤਿਭਾ ਨੂੰ ਨਿਖਾਰਣ ਲਈ ਇਹ ਮੁਕਾਬਲਾ ਕਰਵਾਇਆ ਗਿਆ।ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਬੱਚਿਆਂ ‘ਚ ਗੀਤ ਗਾਉਣ ਪ੍ਰਤੀ ਰੁਚੀ ਪੈਦਾ ਕਰਨਾ ਸੀ।ਪ੍ਰਭਜੋਤ ਸਿੰਘ ਜਮਾਤ ਨੌਵੀਂ ਪਹਿਲੇ ਸਥਾਨ, ਸਿਮਰਨਜੀਤ ਕੌਰ ਜਮਾਤ ਦਸਵੀਂ ਦੂਜੇ ਅਤੇ ਇਮਾਨਪ੍ਰੀਤ ਜਮਾਤ ਅੱਠਵੀਂ ਤੇ ਅਨਮੋਲ ਪ੍ਰੀਤ ਤੀਜੇ ਸਥਾਨ ‘ਤੇ ਰਹੇ।ਇਸ ਮੌਕੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਗਈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media