ਸੰਗਰੂਰ, 13 ਨਵੰਬਰ (ਜਗਸੀਰ ਲੌਂਗੋਵਾਲ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸੰਗਰੂਰ ਦੇ ਆਗੂਆਂ ਵਲੋਂ ਵਿਦਿਆਰਥੀਆਂ ਦਾ ਦ੍ਰਿਸ਼ਟੀਕੋਣ
ਵਿਗਿਆਨਕ ਬਣਾਉਣ ਲਈ ਅੱਜ ਸਥਾਨਕ ਸਰਕਾਰੀ ਰਾਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ।ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਲਾਈਲੱਗਤਾ ਤੇ ਰੂੜ੍ਹੀਵਾਦੀ ਵਿਚਾਰਾਂ ਦੀ ਹਨੇਰੀ ਗੁਫਾ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਉਜ਼ਾਲੇ ਵਿੱਚ ਆਉਣ ਦਾ ਸਿਖਿਆਦਾਇਕ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਮਨੁੱਖ ਨੂੰ ਵਿਗਿਆਨਕ ਚੇਤੰਨਤਾ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸਖਤ ਮਿਹਨਤ, ਈਮਾਨਦਾਰੀ, ਪੜ੍ਹਾਈ ਵਿੱਚ ਲਗਾਤਾਰਤਾ, ਕੀ, ਕਿਉਂ ਕਿਵੇਂ ਆਦਿ ਦੇ ਗੁਣ ਅਪਨਾਉਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਵਿਗਿਆਨਕ ਦ੍ਰਿਸ਼ਟੀ ਨਾਲ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ ਜਾਇਆ ਜਾ ਸਕਦਾ ਹੈ ਤੇ ਇਨ੍ਹਾਂ ਦਾ ਲੜ ਫੜ ਕੇ ਮਨੁੱਖ ਸਫਲਤਾ ਦੀ ਬੁਲੰਦੀ ‘ਤੇ ਪਹੁੰਚ ਸਕਦਾ ਹੈ।ਇਸ ਦੁਨੀਆਂ ਵਿੱਚ ਚਮਤਕਾਰ ਨਾ ਹੋ ਕੇ ਕੁਦਰਤੀ ਜਾਂ ਸਾਮਾਜਿਕ ਵਰਤਾਰੇ ਵਾਪਰਦੇ ਹਨ, ਵਰਤਾਰੇ ਦੇ ਕਾਰਨ ਜਾਨਣਾ ਹੀ ਤਲਕਸ਼ੀਲਤਾ ਹੈ।ਤਰਕਸ਼ੀਲ ਆਗੂ ਚਰਨ ਕਮਲ ਸਿੰਘ ਨੇ 19 ਦਸੰਬਰ ਨੂੰ ਸਾਰੇ ਸੂਬੇ ਵਿੱਚ ਹੋਣ ਜਾ ਰਹੀ ਵਿਦਿਆਰਥੀ ਚੇਤਨਾ ਪ੍ਰੀਖਿਆ ‘ਚ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ।
ਇਸ ਮੌਕੇ ਬਹੁਤ ਸਾਰੇ ਵਿਦਿਆਰਥੀਆਂ ਨੇ ਚੇਤਨਾ ਪ੍ਰੀਖਿਆ ਦੀ ਰਜਿਸਟਰੇਸ਼ਨ ਕਰਵਾਈ ਤੇ ਪ੍ਰੀਖਿਆ ਸੰਬੰਧੀ ਵਿਗਿਆਨਕ ਸਮਝ ਸਿਲੇਬਸ ਪੁਸਤਕਾਂ ਵੀ ਲਈਆਂ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media