ਬੋਰਡ ਅਧਿਕਾਰੀਆਂ ਵੱਲੋਂ ਪੰਜਾਬ ਵਿਚੋਂ ਨਕਲ ਦੇ ਛੇਤੀ ਖਾਤਮੇ ਦਾ ਸੰਕਲਪ
ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ)- ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੇਨ ਵਿਖੇ ਨਕਲ ਵਿਰੋਧੀ ਮੁਹਿੰਮ ਤਹਿਤ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਜ਼ੋਨਲ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸ੍ਰ: ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਜਿੱਥੇ ਸਥਾਨਕ ਸਰਕਾਰ ਅਤੇ ਸਿੱਖਿਆ ਮਹਿਕਮਾ ਇਸ ਨਕਲ ਵਰਗੇ ਕੋਹੜ ਨੂੰ ਰੋਕਣ ਲਈ ਸਖਤ ਕਦਮ ਚੁੱਕ ਰਹੀ ਹੈ, ਉਥੇ ਹੀ ਇਸਦੇ ਸੰਪੂਰਨ ਖਾਤਮੇ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਵੀ ਅੱਗੇ ਆਉਣਾ ਪਵੇਗਾ। ਉਨਾਂ ਇਸ ਸਮਾਰੋਹ ਵਿਚ ਸ਼ਾਮਿਲ ਹੋਏ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨਾਂ ਨੂੰ ਅਪੀਲ ਕੀਤੀ ਕਿ ਸਮਾਜ ਨੂੰ ਖੋਖਲਾ ਬਣਾਉਣ ਵਾਲੀ ਨਕਲ ਵਰਗੀ ਨਾਮੁਰਾਦ ਬੀਮਾਰੀ ਨੂੰ ਠੱਲ ਪਾਉਣਾ ਸਮੇਂ ਦੀ ਮੁਖ ਲੋੜ ਹੈ, ਪਰ ਇਹ ਉਨ੍ਹਾਂ ਦੇ ਸਾਥ ਤੋਂ ਬਿਨਾ ਸੰਭਵ ਨਹੀਂ੍ਵ
ਉਨਾਂ ਦੱਸਿਆ ਕਿ ਸਾਲ ੨੦੧੩ ਤੋਂ ਵਿੱਡੀ ਇਸ ਮੁਹਿੰਮ ਦੇ ਥੋੜੇ ਸਮੇਂ ਵਿੱਚ ਹੀ ਉਸਾਰੂ ਨਤੀਜੇ ਸਾਹਮਣੇ ਆ ਰਹੇ ਹਨ। ਉਨਾਂ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਨੂੰ ਨਕਲ ਖਿਲਾਫ ਜਾਗਰੂਕ ਕਰਕੇ ਉਨ੍ਹਾਂ ਦੀ ਕਾਬਲੀਅਤ ਅਤੇ ਸਰਵਪੱਖੀ ਵਿਕਾਸ ਲਈ ਪ੍ਰੇਰਿਆ ਜਾ ਰਿਹਾ ਹੈ, ਉਥੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵੀ ਨਾਂਹ ਪੱਖੀ ਭੂਮਿਕਾ ਨਿਭਾ ਰਹੇ ਪ੍ਰੀਖਿਆ ਕੇਂਦਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਬੋਰਡ ਵਲੋਂ ਫਾਈਨੈਂਸ ਅਤੇ ਡਿਵੈਲਪਮੈਂਟ ਅਫਸਰ ਸ੍ਰ: ਗੁਰਤੇਜ ਸਿੰਘ ਨੇ ਇਸ ਮੌਕੇ ਬੋਰਡ ਦੀ ਕਾਰਜਸ਼ਾਲੀ ਦੀ ਪਾਰਦਰਸ਼ਤਾ ਬਾਰੇ ਵਿਸ਼ਾਵਾਸ ਦਿਵਾਇਆ ਅਤੇ ਦੱਸਿਆ ਕਿ ਨਕਲ ਵਿਰੋਧੀ ਮੁਹਿੰਮ ਸਦਕਾ ਸੂਬੇ ਵਿਚ ਕਾਫੀ ਹੱਦ ਤੱਕ ਨਕਲ ਦਾ ਰੁਝਾਨ ਖਤਮ ਹੋ ਗਿਆ ਹੈ, ਪਰ ਇਸਨੂੰ ਪੂਰਨ ਤੌਰ ਤੇ ਖਤਮ ਕਰਨ ਲਈ ਹੋਰ ਸਾਂਝੇ ਯਤਨਾਂ ਦੀ ਲੋੜ ਹੈ। ਸਮਾਗਮ ਦੌਰਾਨ ਤਰਨ ਤਾਰਨ, ਗੁਰਦਾਸਪੁਰ,ਪਠਾਨਕੋਟ ਅਤੇ ਅੰਮ੍ਰਿਤਸਰ ਜਿਲ਼੍ਹੇ ਦੇ ਨਕਲ ਵਿਰੋਧੀ ਮੁਹਿੰਮ ਤਹਿਤ ਲੇਖ ਮੁਕਾਬਲੇ, ਮਿੰਨੀ ਮੈਰਾਥਨ ਅਤੇ ਹੋਰ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਅਤੇ ਵੱਖ ਵੱਖ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਡਿਪਟੀ ਡਾਇਰੈਕਟਰ ਐਸ.ਸੀ.ਈ.ਆਰ.ਟੀ ਕਮ ਸਟੇਟ ਕਨਵੀਨਰ ਨਕਲ ਵਿਰੋਧੀ ਮੁਹਿੰਮ ਪੰਜਾਬ, ਸ੍ਰੀਮਤੀ ਸ਼ਰੂਤੀ ਸੁਕਲਾ ਵਲੋਂ ਇਸ ਮੁਹਿੰਮ ਤਹਿਤ ਹੋਈਆਂ ਭਿੰਨ ਗਤੀਵਿਧੀਆਂ ਬਾਰੇ ਮਲਟੀ ਮੀਡੀਆ ਰਾਹੀ ਜਾਣੂ ਕਰਵਾਇਆ ਗਿਆ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਇਸ ਮੁਹਿੰਮ ਰਾਹੀ ਥੋੜੇ ਸਮੇਂ ਵਿਚ ਹੀ ਨਕਲ ਨੂੰ ਪੰਜਾਬ ਵਿਚੋਂ ਜੜੋਂ ਖਤਮ ਕਰ ਦਿੱਤਾ ਜਾਵੇਗਾ। ਸਕੂਲੀ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਭਿੰਨ ਭਿੰਨ ਵੰਨਗੀਆਂ ਪੇਸ਼ ਕੀਤੀਆ। ਸ.ਸ.ਸ.ਸ ਹੇਰ ਵਲੋਂ ਇਸ ਮੌਕੇ ਇੱਕ ਵਿਅੰਗਾਤਮਕ ਅਤੇ ਸਮਾਜ ਵਿਚ ਨਕਲ ਉੱਤੇ ਚੋਟ ਕਰਦੀ ਦਿਲ ਟੁੰਭਵੀਂ ਸਕਿਟ ਪੇਸ਼ ਕੀਤੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:) ਅੰਮ੍ਰਿਤਸਰ ਸ੍ਰ: ਸਤਿੰਦਰ ਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਜਿਲ੍ਹੇ ਵਿਚ ਆਯੋਜਿਤ ਕੀਤੀਆਂ ਭਿੰਨ ਗਤੀਵਿਧੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਤਰਨ ਤਾਰਨ, ਗੁਰਦਾਸਪੁਰ,ਪਠਾਨਕੋਟ ਦੇ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:) ਨੇ ਆਪਣੇ-ਆਪਣੇ ਜਿਲ੍ਹੇ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ। ਸਟੇਟ ਕਨਵੀਨਰ ਮੈਡਮ ਸ਼ਰੂਤੀ ਸ਼ੁਕਲਾ ਨੇ ਚਾਰ ਜਿਲ੍ਹਿਆਂ ਦੇ ਕੋਆਰਡੀਨੇਟਰ, ਜਿਲ੍ਹਾ ਡਿਪੋ ਮੈਨੇਜਰਾਂ ਅਤੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਸਨਮਾਨਿਤ ਕਰਦਿਆ ਉਨ੍ਹਾਂ ਨੂੰ ਇਸ ਮੁਹਿੰਮ ਦੀ ਸਫਲਤਾ ਲਈ ਮੁਬਾਰਕਬਾਦ ਦਿੱਤੀ। ਸ੍ਰੀਮਤੀ ਮਨਬੀਰ ਕੌਸ਼ਲ ਵਾਈਸ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:) ਤਰਨ ਤਾਰਨ ਪਰਮਜੀਤ ਸਿੰਘ ਅਤੇ ਜਸਪਾਲ ਸਿੰਘ, ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:) ਗੁਰਦਾਸਪੁਰ ਸ੍ਰ: ਅਮਰਦੀਪ ਸਿੰਘ ਸੈਣੀ, ਉਪ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਮੈਡਮ ਜੋਗਿੰਦਰ ਕੌਰ, ਪੀ.ਆਰ.a ਸ੍ਰ:ਹਰਿੰਦਰ ਪਾਲ ਸਿੰ ਹੈਰੀ, ਪ੍ਰਿੰਸੀਪਲ ਸ੍ਰ: ਜਤਿੰਦਰ ਪਾਲ ਸਿੰਘ ਸਿੱਧੂ, ਸ੍ਰੀਮਤੀ ਦਵਿੰਦਰਜੀਤ ਕੌਰ, ਸ੍ਰੀਮਤੀ ਮੋਨਿਕਾ, ਸ੍ਰੀਮਤੀ ਰੀਟਾ ਗਿੱਲ, ਸ੍ਰੀਮਤੀ ਸ਼ਰਨਜੀਤ ਕੌਰ, ਸ੍ਰ: ਨਿਰਮਲ ਸਿੰਘ ਭੰਗੂ, ਸ੍ਰ: ਨਾਨਕ ਸਿੰਘ ਅਤੇ ਪ੍ਰਿੰਸੀਪਲ ਅਜੇ ਬੇਰੀ ਮੌਜੂਦ ਸਨ।