Friday, April 10, 2026

ਸੜਕ ‘ਤੇ ਨਜ਼ਾਇਜ਼ ਨਹੀ ਖੜ੍ਹਣ ਦਿੱਤੀਆਂ ਜਾਣਗੀਆਂ ਰੇਤਾਂ ਦੀਆਂ ਟਰਾਲੀਆਂ – ਡਿਪਟੀ ਕਮਿਸ਼ਨਰ

ਜਹਾਜਗੜ੍ਹ ਵਿਖੇ ਕੀਤੀ ਅਚਨਚੇਤ ਚੈਕਿੰਗ ਰੇਤਾਂ ਦੇ ਭਾਅ ਬਾਰੇ ਲਈ ਜਾਣਕਾਰੀ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋ ਅੱਜ ਜਹਾਜਗੜ੍ਹ ਵਿਖੇ ਅਚਨਚੇਤ ਚੈਕਿੰਗ ਕਰਕੇ ਰੇਤਾਂ ਦੇ ਰੇਟਾਂ ਬਾਰੇ ਜਾਣਕਾਰੀ ਹਾਸਲ ਕੀਤੀ।ਖਹਿਰਾ ਨੇ ਕਿਹਾ ਕਿ ਸਰਕਾਰ ਵਲੋ ਰੇਤਾ ਦੇ ਭਾਅ ਨਿਸ਼ਚਿਤ ਕਰ ਦਿੱਤੇ ਗਏ ਅਤੇ ਕਿਸੇ ਨੂੰ ਵੀ ਵੱਧ ਰੇਟ ਨਹੀ ਲੈਣ ਦਿੱਤਾ ਜਾਵੇਗਾ।
              ਡੀ.ਸੀ ਖਹਿਰਾ ਨੇ ਦੱਸਿਆ ਕਿ ਸਰਕਾਰ ਵਲੋਂ ਪ੍ਰਤੀ ਕਿਊਸਕ ਫੁੱਟ ਰੇਤ ਦਾ ਭਾਅ 5.50 ਰੁਪਏ ਨਿਸ਼ਚਿਤ ਕੀਤਾ ਗਿਆ ਹੈ।ਉੇਨਾਂ ਨੇ ਮੌਕੇ ‘ਤੇ ਹੀ ਰੇਤਾ ਦੀ ਖਰੀਦ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਵੀ ਕੀਤੀ।ਸੜਕਾਂ ‘ਤੇ ਨਜਾਇਜ਼ ਤਰੀਕੇ ਨਾਲ ਖੜੀ੍ਹਆਂ ਕੀਤੀਆਂ ਗਈਆਂ ਰੇਤਾ ਦੀਆਂ ਟਰਾਲੀਆਂ ਨੂੰ ਦੇਖ ਕੇ ਡੀ.ਸੀ ਖਹਿਰਾ ਨੇ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਇੰਨ੍ਹਾਂ ਟਰਾਲੀਆਂ ਨੂੰ ਤੁਰੰਤ ਇਥੋਂ ਹਟਾਇਆ ਜਾਵੇ।ਉਨ੍ਹਾਂ ਕਿਹਾ ਕਿ ਸੜਕ ‘ਤੇ ਟਰਾਲੀਆਂ ਖੜੀ੍ਹ ਹੋਣ ਨਾਲ ਆਵਾਜਾਈ ‘ਚ ਰੁਕਾਵਟ ਪੈਣ ਨਾਲ ਟਰੈਫਿਕ ਲੋਕਾਂ ਨੂੰ ਕਾਫੀ ਦਿੱਕਤ ਆਉਂਦੀਹੈ। ਡਿਪਟੀ ਕਮਿਸ਼ਨਰ ਵਲੋ ਐਸ.ਡੀ.ਐਮ ਅਤੇ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਹਾਜਗੜ੍ਹ ਵਿਖੇ ਰੋਜ਼ਾਨਾ ਚੈਕਿੰਗ ਕਰਨ ਤਾਂ ਜੋ ਕੋਈ ਰੇਤਾਂ ਦੀ ਟਰਾਲੀ ਸੜਕ ਤੇ ਖੜੀ ਨਾ ਹੋਵੇ।ਉਨ੍ਹਾਂ ਕਿਹਾ ਕਿ ਜਿਹੜੀ ਵੀ ਰੇਤਾ ਦੀ ਟਰਾਲੀ ਸੜਕ ‘ਤੇ ਖੜੀ੍ਹ ਪਾਈ ਜਾਂਦੀ ਹੈ ਉਸ ਦਾ ਤੁਰੰਤ ਚਲਾਨ ਕੀਤਾ ਜਾਵੇਗਾ ਅਤੇ ਉਸ ਨੂੰ ਜ਼ਬਤ ਵੀ ਕਰ ਲਿਆ ਜਾਵੇਗਾ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …