Sunday, September 20, 2026

ਮੇਅਰ ਵਲੋਂ ਮਾਤਾ ਲਾਲ ਭਵਾਨੀ ਜੀ ਦੀ ਸ਼ੋਭਾ ਯਾਤਰਾ ਦਾ ਸਵਾਗਤ

ਅੰਮ੍ਰਿਤਸਰ 15 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੱਜ ਮਾਤਾ ਲਾਲ ਭਵਾਨੀ ਜੀ ਮੰਦਰ ਮਾਡਲ ਟਾਊਨ ਵਾਲਿਆਂ ਦੀ ਸ਼ੋਭਾ ਯਾਤਰਾ ’ਚ ਸ਼ਿਰਕਤ ਕੀਤੀ ਗਈ।ਉਨਾਂ ਨੇ ਵਾਰਡ ਨੰ: 53 ਵਿਖੇ ਸੰਜੀਵ ਟਾਂਗਰੀ ਦੇ ਗ੍ਰਹਿ ਵਿਖੇ ਪਹੰੁਚ ਕੇ ਸ਼ੋਭਾ ਯਾਤਰਾ ਦਾ ਸਵਾਗਤ ਕਰ ਕੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਜ਼ਿਕਰਯੋਗ ਹੈ ਕਿ ਹਰ ਸਾਲ ਮਾਤਾ ਲਾਲ ਭਵਾਨੀ ਦੀ ਸ਼ੋਭਾ ਯਾਤਰਾ ਮੰਦਰ ਮਾਡਲ ਟਾਊਨ ਤੋਂ ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਅਸਥਾਨ ਰਾਮਤੀਰਥ ਤੱਕ ਸਜ਼ਾਈ ਜਾਂਦੀ ਹੈ।ਮੇਅਰ ਰਿੰਟੂ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਪੂਜਨੀਕ ਮਾਤਾ ਜੀ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਉਨਾਂ ਨੂੰ ਇਸ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਮੰਦਰ ਮਾਡਲ ਟਾਊਨ ਦੇ ਪ੍ਰਬੰਧਕਾਂ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਕੌਂਸਲਰ ਨੀਤੂ ਟਾਂਗਰੀ, ਸੰਜੀਵ ਟਾਂਗਰੀ, ਯਸ਼ਪਾਲ ਜੋਸ਼ੀ, ਪ੍ਰਧਾਨ ਵਿਜੈ ਕੁਮਾਰ, ਜੁਗਲ ਕਿਸ਼ੋਰ ਗੁਮਟਾਲਾ, ਦੇਵੀ ਲਾਲ, ਵਿਸ਼ਾਲ ਵਧਾਵਨ, ਰਾਹੁਲ ਅਰੋੜਾ, ਖੈਰਾਤੀ ਲਾਲ, ਦਲੀਪ ਪੁਰੀ ਆਦਿ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …