ਕਪੂਰਥਲਾ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਸਵੈ-ਰੋਜ਼ਗਾਰ ਨਾਲ ਸਬੰਧਿਤ ਪੰਜਾਬ ਸਰਕਾਰ
ਦੀਆਂ ਸਕੀਮਾਂ ਸਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵਿਸ਼ੇਸ ਤੌਰ ‘ਤੇ ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਕਪੂਰਥਲਾ ਸ਼੍ਰੀਮਤੀ ਨੀਲਮ ਮਹੇ ਤੋਂ ਇਲਾਵਾ ਜਿਲ੍ਹਾ ਉਦਯੋਗ ਕੇਂਦਰ ਕਪੂਰਥਲਾ ਤੋਂ ਫੰਕਸ਼ਨਲ ਮੈਨੇਜਰ ਸ਼੍ਰੀ ਸੰਜੀਵ ਕੁੰਦਰਾ ਅਤੇ ਇੰਸਪੈਕਟਰ ਸ਼੍ਰੀਮਤੀ ਰੂਪਮ ਵਲੋਂ ਭਾਗ ਲਿਆ ਗਿਆ।ਫੰਕਸ਼ਨਲ ਮੈਨੇਜਰ ਸੰਜੀਵ ਕੁੰਦਰਾ ਨੇ ਕੈਂਪ ਵਿੱਚ ਭਾਗ ਲੈ ਰਹੇ ਜਿਲ੍ਹੇ ਦੇ ਸਵੈਰੋਜ਼ਗਾਰ ਇਛੁੱਕ ਨੌਜਵਾਨਾਂ ਨੂੰ “ਪ੍ਰਧਾਨ ਮੰਤਰੀ ਇੰਮਪਲਾਇਮੈਂਟ ਜਨਰੇਸ਼ਨ ਸਕੀਮਾਂ” ਅਤੇ ਉਨ੍ਹਾ ਉਪਰ ਸਬਸਿਡੀ ਸਕੀਮਾਂ ਦਾ ਲਾਭ ਉਠਾ ਕੇ ਆਪਣੇ ਪੈਰਾਂ ਸਿਰ ਖੜਨ ਲਈ ਪ੍ਰੇਰਿਤ ਕੀਤਾ ਇੰਸਪੈਕਟਰ ਸ਼੍ਰੀਮਤੀ ਰੂਪਮ ਵਲੋਂ ਇਨ੍ਹਾਂ ਸਕੀਮਾਂ ਤੋਂ ਲਾਭ ਲੈਣ ਦੇ ਚਾਹਵਾਨ ਪ੍ਰਾਰਥੀਆਂ ਦੀ ਕੌਸਲਿੰਗ ਕਰਨ ਉਪਰੰਤ ਉਨ੍ਹਾਂ ਦੇ ਫਾਰਮ ਭਰੇ ਗਏ।ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਵਿਭਾਗ ਦੀ ਵੈਬਸਾਈਟ www.kviconline.gov.in ਉਪਰ ਸਿੱਧੇ ਤੌਰ ‘ਤੇ ਹੀ ਇਨ੍ਹਾਂ ਸਕੀਮਾਂ ਲਈ ਅਪਲਾਈ ਕਰ ਸਕਦੇ ਹਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media