Wednesday, March 4, 2026

ਰੋਜ਼ਗਾਰ ਮਹੁੱਈਆ ਕਰਵਾਉਣ ‘ਚ ਵਰਦਾਨ ਸਾਬਤ ਹੋ ਰਿਹਾ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ

ਪਠਾਨਕੋਟ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜ਼ਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜ਼ਗਾਰ ਮਹੁੱਈਆ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ।ਜਿਥੇ ਕਰੋਨਾ ਦੋਰਾਨ ਨੋਜਵਾਨਾਂ ਨੂੰ ਆਰਥਿਕ ਤੋਰ ‘ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੇਰੋਜ਼ਗਾਰੀ ਨੂੰ ਠੱਲ ਪਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਕਾਫੀ ਯਤਨ ਕੀਤੇ ਜਾ ਰਹੇ ਹਨ।ਬਿਊਰੋ ਮਹੀਨਾਵਾਰ ਰੋਜ਼ਗਾਰ ਮੇਲੇ ਲਗਾ ਕੇ ਨੋਜਵਾਨਾਂ ਨੂੰ ਨੋਕਰੀ ਦਿਵਾ ਕੇ ਉਹਨਾਂ ਦੀ ਉਮੀਦਾਂ ਤੇ ਖਰਾ ਉਤਰ ਰਿਹਾ ਹੈੈ ।
                     ਇਸੇ ਲੜੀ ਤਹਿਤ ਭਾਰਤੀ ਪੁੱਤਰੀ ਕਸ਼ਮੀਰ ਸਿੰਘ ਪਿੰਡ ਤੇ ਡਾਕ. ਸ਼ਰਨਾ, ਬਾਬਾ ਵਡਭਾਗ ਸਿੰਘ ਕਲੋਨੀ, ਪਠਾਨਕੋਟ ਦੀ ਨੋਕਰੀ ਦੀ ਤਲਾਸ਼ ਜਿਲ੍ਹਾ ਰੋਜਗਾਰ ਪਠਾਨਕੋਟ ਵਿਖੇ ਆ ਕੇ ਪੁਰੀ ਹੋਈ।ਭਾਰਤੀ ਨੇ ਦੱਸਿਆ ਕਿ ਉਸ ਨੂੰ ਨੌਕਰੀ ਦੀ ਲੋੜ ਸੀ।ਉਹ ਦੋ ਭੈਣਾਂ ਤੇ ਦੋ ਭਰਾ ਹਨ ਅਤੇ ਪਿਤਾ ਜੀ ਮਜ਼ਦੂਰੀ ਕਰਦੇ ਹਨ।ਉਹ ਪੜ੍ਹਾਈ ਦੇ ਨਾਲ-ਨਾਲ ਨੌਕਰੀ ਕਰਨਾ ਚਾਹੁੰਦੀ ਸੀ।ਉਸ ਨੂੰ ਅਖਬਾਰਾਂ ਤੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਲੋਂ ਲਗਾਏ ਜਾ ਰਹੇ ਮਹੀਨਾਵਾਰ ਰੋਜ਼ਗਾਰ ਮੇਲਿਆਂ ਬਾਰੇ ਪਤਾ ਲੱਗਾ।ਬਿਉਰੋ ਨਾਲ ਸੰਪਰਕ ਕਰਨ ‘ਤੇ ਪਤਾ ਲੱਗਾ ਕਿ ਉਸੇ ਹਫਤਾ ਰੋਜਗਾਰ ਮੇਲਾ ਲੱਗ ਰਿਹਾ ਹੈ।ਉਸ ਨੇ ਪਲੇਸਮੈਂਟ ਕੈਂਪ ਵਿਚ ਆ ਕੇ ਕੇ.ਐਫ.ਸੀ ਕੰਪਨੀ ਵਿੱਚ ਇੰਟਰਵਿਉ ਦਿੱਤੀ ਅਤੇ ਉਸ ਦੀ ਚੋਣ ਹੋਈ।ਹੁਣ ਉਸ ਨੂੰ ਨੌਕਰੀ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ।ਉਹ ਅਤੇ ਉਸ ਦਾ ਪਰਿਵਾਰ ਜਿਲ੍ਹਾ ਰੋਜ਼ਗਾਰ ਬਿਊਰੋ ਪਠਾਨਕੋਟ ਦੇ ਪੂਰੇ ਸਟਾਫ ਅਤੇ ਪੰਜਾਬ ਸਰਕਾਰ ਦਾ ਧੰਨਵਾਦੀ ਹੈ।ਜਿੰਨਾਂ ਸਦਕਾ ਨੋਕਰੀ ਪ੍ਰਾਪਤ ਹੋਈ ਹੈ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …